ਕਾਠਮੰਡੂ-ਪੂਰਬੀ ਨੇਪਾਲ ਦੇ ਖੇਤੰਗ ਜ਼ਿਲ੍ਹੇ 'ਚ ਐਤਵਾਰ ਨੂੰ 6 ਦੀ ਤੀਬਰਤਾ ਨਾਲ ਭੂਚਾਲ ਆਇਆ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। 'ਨੈਸ਼ਨਲ ਸੀਸਮੋਲਾਜੀ ਐਂਡ ਰਿਸਰਚ ਸੈਂਟਰ' ਨੇ ਦੱਸਿਆ ਕਿ ਸਵੇਰੇ 8:13 'ਤੇ ਆਏ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 450 ਕਿਲੋਮੀਟਰ ਪੂਰਬ 'ਚ ਮਾਰਟੀਨਬਿਰਤਾ 'ਚ ਸੀ। ਭੂਚਾਲ ਦਾ ਝਟਕਾ ਕਾਠਮੰਡੂ ਘਾਟੀ ਦੇ ਨਾਲ-ਨਾਲ ਪੂਰਬੀ ਨੇਪਾਲ ਦੇ ਹੋਰ ਜ਼ਿਲ੍ਹਿਆਂ ਮੋਰੰਗ, ਝਾਪਾ, ਸੁਨਸਾਰੀ, ਸਪਤਰੀ ਅਤੇ ਤਪਲੇਜੰਗ 'ਚ ਵੀ ਮਹਿਸੂਸ ਕੀਤਾ ਗਿਆ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨੀ ਸੰਸਦ ਭਵਨ 'ਚ ਭੋਜਨ 'ਚ ਕਾਕਰੋਚ ਪਾਏ ਜਾਣ ਤੋਂ ਬਾਅਦ ਦੋ ਕੈਫੇਟੇਰੀਆ ਸੀਲ
NEXT STORY