ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਕੌਮੀ ਵਿਰਾਸਤੀ ਸਥਾਨ ਮਰਹੂਮ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦਾ ਜੱਦੀ ਘਰ ਹਾਲ ਹੀ ਵਿਚ ਹੋਈ ਬਾਰਿਸ਼ ਵਿਚ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੋਂ ਬਾਅਦ ਡਿੱਗਣ ਦੀ ਕਗਾਰ ’ਤੇ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨੇ ਖ਼ੈਬਰ ਪਖਤੂਨਖਵਾ (ਕੇ ਪੀ. ਕੇ.) ਪਾਕਿਸਤਾਨ ਪੁਰਾਤੱਤਵ ਵਿਭਾਗ ਵੱਲੋਂ ਮਕਾਨਾਂ ਦੇ ਮੁੜ ਵਸੇਬੇ ਅਤੇ ਨਵੀਨੀਕਰਨ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪਿਸ਼ਾਵਰ ਸ਼ਹਿਰ ਦੇ ਇਤਿਹਾਸਕ ਕਿਸਾ ਖਵਾਨੀ ਬਾਜ਼ਾਰ ਦੇ ਪਿੱਛੇ ਮੁਹੱਲਾ ਖੁਦਾਦਾਦ ’ਚ ਸਥਿਤ ਇਕ ਘਰ ਵਿਚ 1922 ’ਚ ਪੈਦਾ ਹੋਏ ਦਲੀਪ ਕੁਮਾਰ ਨੇ 1932 ਵਿਚ ਭਾਰਤ ਆਉਣ ਤੋਂ ਪਹਿਲਾਂ ਆਪਣੇ ਪਹਿਲੇ 12 ਸਾਲ ਉੱਥੇ ਬਿਤਾਏ। ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ 13 ਜੁਲਾਈ 2014 ਨੂੰ ਇਸ ਘਰ ਨੂੰ ਪਾਕਿਸਤਾਨ ਦਾ ਰਾਸ਼ਟਰੀ ਵਿਰਾਸਤੀ ਸਮਾਰਕ ਐਲਾਨਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿਨੇਕਾਰ ਦਲੀਪ ਕੁਮਾਰ ਨੇ ਇਕ ਵਾਰ ਉਨ੍ਹਾਂ ਦੇ ਘਰ ਆ ਕੇ ਮਿੱਟੀ ਨੂੰ ਪਿਆਰ ਨਾਲ ਚੁੰਮਿਆ ਸੀ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ
ਹੈਰੀਟੇਜ ਕੌਂਸਲ ਕੇ. ਪੀ. ਕੇ. ਦੇ ਸੂਬਾ ਸਕੱਤਰ ਸ਼ਕੀਲ ਵਾਹਿਦੁੱਲਾ ਖਾਨ ਨੇ ਕਿਹਾ ਕਿ ਪਿਸ਼ਾਵਰ ਵਿਚ ਹਾਲ ਹੀ ਵਿਚ ਹੋਈ ਬਾਰਿਸ਼ ਕਾਰਨ ਦਲੀਪ ਕੁਮਾਰ ਦੇ ਘਰ ਨੂੰ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕੇ. ਪੀ. ਕੇ. ਸਰਕਾਰ ਵੱਲੋਂ ਗਰਾਂਟਾਂ ਦੇ ਕਈ ਵਾਅਦਿਆਂ ਦੇ ਬਾਵਜੂਦ ਇਸ ਕੌਮੀ ਵਿਰਾਸਤ ਦੀ ਸਾਂਭ ਸੰਭਾਲ ’ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਇਹ ਘਰ ਸਾਲ 1880 ’ਚ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਾਇਦਾਦ ਦੀ ਉਮਰ ਨੂੰ ਦੇਖਦੇ ਹੋਏ ਇਸ ਦੀ ਸਾਂਭ ਸੰਭਾਲ ਸਰਕਾਰ ਦੀ ਜ਼ਿੰਮੇਵਾਰੀ ਹੈ। ਸਥਾਨਕ ਸਮਾਜਿਕ-ਸਿਆਸੀ ਹਲਕਿਆਂ ਨੇ ਰਾਸ਼ਟਰੀ ਸੰਪਤੀਆਂ ਦੀ ਬਰਬਾਦੀ ਨੂੰ ਰੋਕਣ ਪ੍ਰਤੀ ਪੁਰਾਤਨ ਵਿਭਾਗ ਦੇ ਰਵੱਈਏ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗੱਠਜੋੜ ਹੋਣ 'ਚ ਕਿਸਾਨੀ ਅੰਦੋਲਨ ਵੱਡਾ ਅੜਿੱਕਾ, ਦੋਵੇਂ ਪਾਰਟੀਆਂ ਪੱਬਾਂ ਭਾਰ
ਉਸ ਦਾ ਕਹਿਣਾ ਹੈ ਕਿ ਵਿਭਾਗ ਦੇ ਦਾਅਵੇ ਪ੍ਰੈੱਸ ਬਿਆਨਾਂ ਤੱਕ ਹੀ ਸੀਮਤ ਹਨ, ਕਿਉਂਕਿ ਰਾਸ਼ਟਰੀ ਵਿਰਾਸਤ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਕੋਈ ਕਦਮ ਨਹੀਂ ਚੁੱਕੇ ਗਏ। ਇਸ ਇਤਿਹਾਸਕ ਜਾਇਦਾਦ ਦੀ ਖਸਤਾ ਹਾਲਤ ਦੇਖ ਕੇ ਦੁਨੀਆ ਭਰ ਦੇ ਸੈਲਾਨੀ ਨਿਰਾਸ਼ ਹਨ। ਮੁਹੰਮਦ ਅਲੀ ਮੀਰ, ਜੋ ਕਿ ਪੁਰਾਤੱਤਵ ਵਿਭਾਗ ਦੁਆਰਾ ਇਸ ਨੂੰ ਸੰਭਾਲਣ ਤੋਂ ਪਹਿਲਾਂ ਘਰ ਦੀ ਦੇਖਭਾਲ ਕਰ ਰਹੇ ਸਨ, ਨੇ ਕਿਹਾ ਕਿ ਉਹ ਇਸ ਦੀ ਦੇਖਭਾਲ ਬਹੁਤ ਧਿਆਨ ਨਾਲ ਕਰ ਰਹੇ ਹਨ ਪਰ ਜਦੋਂ ਤੋਂ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਹੈ, ਉਦੋਂ ਤੋਂ ਇਸ ਇਮਾਰਤ ਦੀ ਸਾਂਭ-ਸੰਭਾਲ ’ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ 'ਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, ਪੁਤਿਨ ਦੀ ਜਿੱਤ ਲਗਭਗ ਤੈਅ
NEXT STORY