ਇੰਟਰਨੈਸ਼ਨਲ ਡੈਸਕ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਲਗਾਤਾਰ ਹਿਚਕੀਆਂ ਆਉਣ ਕਾਰਨ ਬੁੱਧਵਾਰ ਨੂੰ ਹਸਪਤਾਲ ’ਚ ਦਾਖਲ ਕਰਾਉਣਾ ਪਿਆ। ਸਰਕਾਰ ਦਾ ਕਹਿਣਾ ਹੈ ਕਿ ਸਮੱਸਿਆ ਦੀ ਜਾਂਚ ਕਰਨ ਲਈ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਾਉਣਾ ਪਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਬੋਲਸੋਨਾਰੋ ਨੇ ਸਰਜਰੀ ਰਾਹੀਂ ਡੈਂਟਲ ਇੰਪਲਾਂਟ ਕਰਾਇਆ ਸੀ। ਪਿਛਲੇ ਹਫ਼ਤੇ ਤੋਂ ਹੀ ਉਨ੍ਹਾਂ ਨੂੰ ਹਿਚਕੀਆਂ ਆ ਰਹੀਆਂ ਹਨ। ਬੋਲਸਨਾਰੋ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਸਥਿਤ ਮਿਲਟਰੀ ਹਸਪਤਾਲ ’ਚ ਲਿਆਂਦਾ ਗਿਆ। ਇਥੇ ਹਿਚਕੀਆਂ ਦਾ ਕਾਰਣ ਜਾਣਨ ਲਈ ਟੈਸਟ ਕੀਤੇ ਜਾਣਗੇ। ਰਾਸ਼ਟਰਪਤੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਹੁਣ ਵਧੀਆ ਮਹਿਸੂਸ ਕਰ ਰਹੇ ਹਨ। ਰਾਸ਼ਟਰਪਤੀ ਨੂੰ 24 ਤੋਂ 48 ਘੰਟਿਆਂ ਤਕ ਆਬਜ਼ਰਵੇਸ਼ਨ ’ਚ ਰੱਖਿਆ ਜਾਵੇਗਾ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ ਹਸਪਤਾਲ ’ਚ ਹੀ ਰਹਿਣ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਹੀਆਂ ਵੱਡੀਆਂ ਗੱਲਾਂ
ਲਗਾਤਾਰ ਆ ਰਹੀਆਂ ਹਿਚਕੀਆਂ ਨੇ ਕੀਤਾ ਬੁਰਾ ਹਾਲ
ਪਿਛਲੇ ਹਫ਼ਤੇ ਇਕ ਲੋਕਲ ਰੇਡੀਓ ਸਟੇਸ਼ਨ ਨਾਲ ਗੱਲਬਾਤ ਕਰਦਿਆਂ ਬੋਲਸਨਾਰੋ ਨੇ ਕਿਹਾ ਸੀ ਕਿ ਮੇਰੇ ਨਾਲ ਪਹਿਲਾਂ ਵੀ ਅਜਿਹਾ ਹੋਇਆ ਹੈ। ਹੋ ਸਕਦਾ ਹੈ ਕਿ ਦਵਾਈਆਂ ਕਾਰਨ ਅਜਿਹਾ ਹੋਇਆ ਹੋਵੇ। ਮੈਨੂੰ 24 ਘੰਟੇ ਲਗਾਤਾਰ ਹਿਚਕੀਆਂ ਆ ਰਹੀਆਂ ਹਨ। ਮੰਗਲਵਾਰ ਨੂੰ ਹਿਚਕੀਆਂ ਨੇ ਉਨ੍ਹਾਂ ਦਾ ਬੁਰਾ ਹਾਲ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨ ਮੇਰੇ ਕੋਲੋਂ ਬੋਲ ਹੀ ਨਹੀਂ ਹੋ ਰਿਹਾ ਸੀ। ਮੈਂ ਜਦੋਂ ਵੀ ਜ਼ਿਆਦਾ ਬੋਲਦਾ ਤਾਂ ਹਿਚਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜ਼ਿਕਰਯੋਗ ਹੈ ਕਿ 2018 ’ਚ ਚੋਣਾਂ ਦੇ ਪ੍ਰਚਾਰ ਦੌਰਾਨ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਈ ਵਾਰ ਸਰਜਰੀ ਹੋਈ। ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਪੇਟ ਦੀ ਕਈ ਵਾਰ ਸਰਜਰੀ ਹੋਈ ਹੈ। ਉਨ੍ਹਾਂ ਨੂੰ ਪਿਛਲੇ ਸਾਲ ਕੋਰੋਨਾ ਵੀ ਹੋਇਆ ਸੀ।
ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਹੀਆਂ ਵੱਡੀਆਂ ਗੱਲਾਂ
NEXT STORY