ਬਰਲਿਨ— ਜਰਮਨੀ ਦੀ ਸੰਸਦ ਨੇ ਚਾਂਸਲਰ ਅਹੁਦੇ ਲਈ ਐਂਜਲਾ ਮਾਰਕਲ ਨੂੰ ਉਨ੍ਹਾਂ ਦੇ ਚੌਥੇ ਕਾਰਜਕਾਲ ਲਈ ਮੁੜ ਚੁਣ ਲਿਆ ਹੈ। ਇਸ ਤਹਿਤ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ 'ਚ ਕਰੀਬ 6 ਮਹੀਨੇ ਤੋਂ ਚਲ ਰਿਹਾ ਸਿਆਸੀ ਗਤੀਰੋਧ ਖਤਮ ਹੋ ਗਿਆ ਹੈ।

ਸੰਸਦ ਵਿਚ 364 'ਚੋਂ 315 ਸੰਸਦ ਮੈਂਬਰਾਂ ਨੇ ਮਾਰਕਲ ਦੇ ਪੱਖ 'ਚ ਵੋਟਾਂ ਪਾਈਆਂ। ਮਾਰਕਲ ਇਕ ਬਦਲੀ ਹੋਈ ਕੈਬਨਿਟ ਦੀ ਪ੍ਰਧਾਨਗੀ ਕਰੇਗੀ। ਵਿੱਤ, ਵਿਦੇਸ਼, ਅਰਥਵਿਵਸਥਾ ਅਤੇ ਗ੍ਰਹਿ ਵਰਗੇ ਅਹਿਮ ਮੰਤਰਾਲਿਆਂ 'ਚ ਨਵੇਂ ਚਿਹਰੇ ਹਨ। ਚੋਣਾਂ ਦੇ 171 ਦਿਨਾਂ ਬਾਅਦ ਅੱਜ ਭਾਵ ਬੁੱਧਵਾਰ ਨੂੰ ਸੰਸਦੀ ਵੋਟਾਂ ਪਈਆਂ। ਹਾਲਾਂਕਿ ਗਠਜੋੜ ਦੇ ਕਰੀਬ 35 ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ। ਬਰਲਿਨ ਦੇ ਫਰੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਟੀ. ਫਾਸ ਨੇ ਕਿਹਾ ਕਿ ਗਠਜੋੜ ਦੇ 2021 ਤੱਕ ਬਣੇ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਜੇਲ 'ਚ ਬੰਦ ਬ੍ਰਿਟਿਸ਼ ਨਾਗਰਿਕ ਦੇ ਮੁੱਦੇ ਨੂੰ ਭਾਰਤ ਸਾਹਮਣੇ ਉਠਾਏਗਾ ਬ੍ਰਿਟੇਨ
NEXT STORY