ਓਟਾਵਾ (ਏਐਨਆਈ): ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਅਨੀਤਾ ਆਨੰਦ, ਜਿਸ ਨੂੰ ਮੰਗਲਵਾਰ ਨੂੰ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ, ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੋਰਟਫੋਲੀਓ ਸੌਂਪਣ ਲਈ ਧੰਨਵਾਦ ਕੀਤਾ। ਆਨੰਦ ਨੇ ਟਵਿੱਟਰ 'ਤੇ ਲਿਖਿਆ,"ਰਾਸ਼ਟਰੀ ਰੱਖਿਆ ਮੰਤਰੀ ਵਜੋਂ ਅੱਜ ਸਹੁੰ ਚੁੱਕਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਅੱਜ ਰਾਸ਼ਟਰੀ ਰੱਖਿਆ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਨੂੰ ਇਹ ਪੋਰਟਫੋਲੀਓ ਸੌਂਪਣ ਲਈ ਜਸਟਿਨ ਟਰੂਡੋ ਦਾ ਧੰਨਵਾਦ।"
ਉਹਨਾਂ ਨੇ ਅੱਗੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰੇਗੀ ਕਿ ਹਥਿਆਰਬੰਦ ਬਲ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਵਿੱਚ ਕੰਮ ਕਰਨ।ਆਨੰਦ ਨੇ ਇਕ ਟਵੀਟ ਵਿਚ ਕਿਹਾ,"ਕੈਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਦੇ ਹਨ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਉਹਨਾਂ ਦੇ ਰਿਣੀ ਹਾਂ ਕਿ ਉਹ ਇੱਕ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਵਿੱਚ ਕੰਮ ਕਰਨ। ਮੈਂ ਇਹ ਕੰਮ ਕਰਨ ਲਈ ਤਿਆਰ ਹਾਂ।"
ਸਤੰਬਰ 2021 ਵਿੱਚ ਉਹਨਾਂ ਦੀ ਲਿਬਰਲ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੇ ਇੱਕ ਮਹੀਨੇ ਬਾਅਦ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਤਾਜ਼ਾ ਕੈਬਨਿਟ ਫੇਰਬਦਲ ਵਿੱਚ ਆਨੰਦ ਨੂੰ ਕੈਨੇਡਾ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ।ਸੀਟੀਵੀ ਨਿਊਜ਼ ਮੁਤਾਬਕ 39 ਮੈਂਬਰੀ ਮੰਤਰੀ ਮੰਡਲ ਨੇ ਓਟਾਵਾ ਦੇ ਰਿਡਿਊ ਹਾਲ ਵਿੱਚ ਸਹੁੰ ਚੁੱਕੀ। ਨਵੇਂ ਰੱਖਿਆ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਵੈਕਸੀਨ ਦੀ ਖਰੀਦ ਦੇ ਯਤਨਾਂ ਦੀ ਅਗਵਾਈ ਕੀਤੀ ਸੀ ਅਤੇ ਉਹ ਦੇਸ਼ ਦੇ ਖਰੀਦ ਮੰਤਰੀ ਸਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਸਾਂਸਦਾਂ, ਬਾਈਡੇਨ ਪ੍ਰਸ਼ਾਸਨ ਦੇ ਚੋਟੀ ਦੇ ਮੈਂਬਰਾਂ ਨੇ ਕਾਂਗਰਸ 'ਚ ਮਨਾਈ 'ਦੀਵਾਲੀ'
ਇੱਥੇ ਦੱਸ ਦਈਏ ਕਿ ਨਵੇਂ ਮੰਤਰੀ ਮੰਡਲ ’ਚ 6 ਮਹਿਲਾ ਮੰਤਰੀਆਂ ’ਚੋਂ 2 ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਸ਼ਾਮਲ ਹਨ। ਇਕ ਹੋਰ 32 ਸਾਲਾ ਭਾਰਤੀ ਮੂਲ ਦੀ ਕੈਨੇਡੀਆਈ ਔਰਤ ਕਮਲ ਖੈਹਰਾ ਜੋ ਬਰੰਪਟਨ ਤੋਂ ਸੰਸਦ ਮੈਂਬਰ ਹੈ, ਨੇ ਵੀ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਟਰੂਡੋ ਮੰਤਰੀ ਮੰਡਲ ’ਚ ਭਾਰਤੀ ਮੂਲ ਦੀਆਂ ਕੈਨੇਡੀਆਈ ਮਹਿਲਾ ਮੰਤਰੀਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਹਰਜੀਤ ਸਿੰਘ ਸੱਜਣ ਕੌਮਾਂਤਰੀ ਮਾਮਲਿਆਂ ਦੇ ਨਵੇਂ ਮੰਤਰੀ ਹੋਣਗੇ। ਅਨੀਤਾ ਦਾ ਜਨਮ 1967 ਵਿਚ ਨੋਵਾ ਵਿਖੇ ਭਾਰਤੀ ਮਾਤਾ-ਪਿਤਾ ਦੇ ਘਰ ਹੋਇਆ ਸੀ। ਉਸ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸਬੰਧਤ ਸਨ। ਮਾਤਾ ਸਰੋਜ ਪੰਜਾਬ ਤੋਂ ਹੈ ਅਤੇ ਪਿਤਾ ਤਾਮਿਲਨਾਡੂ ਤੋਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ਅਤੇ ਚੀਨ ਨੇ ਵਿਸ਼ਵ ਭਾਈਚਾਰੇ ਨੂੰ ਅਫਗਾਨਿਸਤਾਨ ਦੇ ਮੁੜ ਨਿਰਮਾਣ 'ਚ ਮਦਦ ਲਈ ਕੀਤੀ ਅਪੀਲ
NEXT STORY