ਕਾਠਮੰਡੂ-ਨੇਪਾਲ ਦੇ ਸਿਹਤ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਲੋੜੀਂਦੀ ਸਾਵਧਾਨੀ ਨਹੀਂ ਵਰਤੀ ਤਾਂ ਜੂਨ 'ਚ ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਨਵੀਂ ਲਹਿਰ ਆਪਣੇ ਸਿਖਰ 'ਤੇ ਹੋਵੇਗੀ। ਸਿਹਤ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 2,78,210 ਹੋ ਗਏ ਹਨ। ਪ੍ਰਤੀਨਿਧੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਅਤੇ ਆਬਾਦੀ ਮੰਤਰੀ ਤ੍ਰਿਪਾਠੀ ਨੇ ਕਿਹਾ ਕਿ ਕੋਵਿਡ-19 ਦੇ ਇਨਫੈਕਸ਼ਨ ਦੀ ਦਰ 'ਚ ਅਕਤੂਬਰ ਤੋਂ ਬਾਅਦ ਜਿਹੜੀ ਗਿਰਾਵਟ ਆਈ ਸੀ ਉਸ 'ਚ ਫਰਵਰੀ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ
ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਵਰਗੇ ਲੋਕ ਸਿਹਤ ਦੇ ਨਿਯਮਾਂ ਦਾ ਪ੍ਰਭਾਵੀ ਢੰਗ ਨਾਲ ਪਾਲਣਾ ਨਹੀਂ ਕਰਦੇ ਤਾਂ ਦੇਸ਼ ਨੂੰ ਇਸ ਸਾਲ ਜੂਨ 'ਚ ਇਨਫੈਕਸ਼ਨ ਦੀ ਇਕ ਹੋਰ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਨੇਪਾਲ ਸਰਕਾਰ ਜੁਲਾਈ ਦੇ ਮੱਧ ਤੱਕ ਲਗਭਗ 60 ਲੱਖ ਲੋਕਾਂ ਨੂੰ ਟੀਕਾ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਭਾਰਤ 'ਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨਾਲ ਨੇਪਾਲ 'ਚ ਚਿੰਤਾ ਵਧ ਗਈ ਹੈ ਅਤੇ ਸਰਕਾਰ ਤਿਆਰੀ ਕਰ ਰਹੀ ਹੈ ਤਾਂ ਕਿ ਫਿਰ ਤੋਂ ਤਾਲਾਬੰਦੀ ਲਾਉਣ 'ਤੇ ਮਜਬੂਰ ਨਾ ਹੋਣਾ ਪਵੇ।
ਇਹ ਵੀ ਪੜ੍ਹੋ-ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਇਸ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਨਹੀਂ ਲੋੜ ਮੈਨੂੰ ਕੋਰੋਨਾ ਟੀਕੇ ਦੀ
NEXT STORY