ਟੋਕੀਓ- ਜਾਪਾਨ 'ਚ ਟੋਕੀਓ ਨੇੜੇ ਆਪਣੇ ਅਪਾਰਟਮੈਂਟ 'ਚ 9 ਲੋਕਾਂ ਦਾ ਕਤਲ ਕਰਨ ਅਤੇ ਲਾਸ਼ਾਂ ਦੇ ਟੁਕੜੇ-ਟੁਕੜੇ ਕਰਨ ਦੇ ਦੋਸ਼ੀ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਫਾਂਸੀ ਦੇ ਦਿੱਤੀ ਗਈ। ਨਿਆਂ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। 'ਟਵਿੱਟਰ ਕਿਲਰ' ਦੇ ਨਾਂ ਨਾਲ ਪਛਾਣੇ ਜਾਣ ਵਾਲੇ ਤਾਕਾਹਿਰੋ ਸ਼ਿਰਾਸ਼ੀ ਨੂੰ 2017 'ਚ 9 ਲੋਕਾਂ ਦੇ ਕਤਲ ਦੇ ਜ਼ੁਰਮ 'ਚ 2020 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਘਟਨਾ 'ਚ ਮਾਰੇ ਗਏ ਜ਼ਿਆਦਾਤਰ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖ਼ੁਦਕੁਸ਼ੀ ਦੇ ਵਿਚਾਰ ਪੋਸਟ ਕੀਤੇ ਸਨ। ਸ਼ਿਰਾਸ਼ੀ ਨੂੰ ਉਨ੍ਹਾਂ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਵੀ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਦਾ ਉਸ ਨੇ ਕਤਲ ਕਰ ਦਿੱਤਾ ਸੀ। ਇਹ ਫਾਂਸੀ ਅਜਿਹੇ ਸਮੇਂ ਦਿੱਤੀ ਗਈ ਹੈ, ਜਦੋਂ ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੇ ਅਤੇ ਮੌਤ ਦੀ ਸਜ਼ਾ ਪਾਉਣ ਵਾਲੇ ਇਵਾਓ ਹਾਕਾਮਾਡਾ ਨੂੰ ਪਿਛਲੇ ਸਾਲ ਬਰੀ ਕੀਤੇ ਜਾਣ ਦੇ ਬਾਅਦ ਤੋਂ ਜਾਪਾਨ 'ਚ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਦੀ ਮੰਗ ਵਧ ਰਹੀ ਹੈ। ਸ਼ਿਰਾਸ਼ੀ ਨੂੰ ਜ਼ਿਆਦਾ ਸੁਰੱਖਿਆ ਵਿਚਾਲੇ ਟੋਕੀਓ ਡਿਟੈਂਸ਼ਨ ਹਾਊਸ 'ਚ ਫਾਂਸੀ ਦਿੱਤੀ ਗਈ।
ਇਹ ਵੀ ਪੜ੍ਹੋ : ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਨੇ ਕੀਤਾ ਸੁਸਾਈਡ, ਇਕ ਘੰਟੇ ਤੱਕ ਚੱਲਦਾ ਰਿਹਾ ਵੀਡੀਓ
ਪੁਲਸ ਨੇ 2017 'ਚ ਸ਼ਿਰਾਸ਼ੀ ਦੇ ਅਪਾਰਟਮੈਂਟ 'ਚ ਕੋਲਡ-ਸਟੋਰੇਜ਼ 'ਚ 8 ਔਰਤਾਂ ਅਤੇ ਇਕ ਪੁਰਸ਼ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਸ਼ਿਰਾਸ਼ੀ ਨੇ ਟਵਿੱਟਰ (ਹੁਣ ਐਕਸ) ਰਾਹੀਂ ਇਨ੍ਹਾਂ ਲੋਕਾਂ ਨਾਲ ਸੰਪਕ ਕਰ ਕੇ ਇਨ੍ਹਾਂ ਨੂੰ ਖ਼ੁਦਕਸ਼ੀ ਕਰਨ ਦੀ ਇੱਛਾ ਪੂਰੀ ਕਰਨ 'ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਕੁੜੀਆਂ ਸਣੇ 8 ਔਰਤਾਂ ਨਾਲ ਜਬਰ ਜ਼ਿਨਾਹ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ 'ਚੋਂ ਇਕ ਔਰਤ ਦੇ ਪ੍ਰੇਮੀ ਦਾ ਵੀ ਕਤਲ ਕਰ ਦਿੱਤਾ। ਜਾਪਾਨ 'ਚ ਖ਼ੁਦਕੁਸ਼ੀ ਕਰਨ ਦੀ ਦਰ ਦੁਨੀਆ 'ਚ ਸਭ ਤੋਂ ਵੱਧ ਹੈ। ਹਾਲ 'ਚ ਇਸ 'ਚ ਗਿਰਾਵਟ ਆਉਣ ਦੇ ਬਾਅਦ ਮੁੜ ਤੋਂ ਖ਼ੁਦਕੁਸ਼ੀ ਦੇ ਮਾਮਲੇ ਵੱਧ ਗਏ ਹਨ। ਜਾਪਾਨ ਦੀ ਅਪਰਾਧ ਦਰ ਮੁਕਾਬਲਤਨ ਘੱਟ ਹੈ ਪਰ ਹਾਲ ਦੇ ਸਾਲਾਂ 'ਚ ਉੱਥੇ ਕੁਝ ਵੱਡੇ ਸਮੂਹਿਕ ਕਤਲ ਦੀਆਂ ਘਟਨਾਵਾਂ ਹੋਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
NEXT STORY