ਵੈੱਬ ਡੈਸਕ : ਐਪਲ ਦੇ ਸੀਈਓ ਟਿਮ ਕੁੱਕ ਨੇ 6 ਅਗਸਤ ਨੂੰ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 24 ਕੈਰੇਟ ਸੋਨੇ ਦੇ ਬੇਸ 'ਤੇ ਬਣਾਇਆ ਇੱਕ ਵਿਸ਼ੇਸ਼ ਤੋਹਫ਼ਾ ਦਿੱਤਾ। ਕੁੱਕ ਨੇ ਇਹ ਤੋਹਫ਼ਾ ਐਪਲ ਦੇ 'ਅਮਰੀਕੀ ਨਿਰਮਾਣ ਪ੍ਰੋਗਰਾਮ' ਦੇ ਵਿਸਥਾਰ ਦੇ ਜਸ਼ਨ ਦੇ ਮੌਕੇ 'ਤੇ ਦਿੱਤਾ। ਇਸ ਦੌਰਾਨ, ਕੁੱਕ ਨੇ 9 ਲੱਖ ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਵੀ ਵਾਅਦਾ ਕੀਤਾ।

24 ਕੈਰੇਟ ਸੋਨੇ ਨਾਲ ਬਣੀ ਗਲਾਸ ਡਿਸਕ
ਟਰੰਪ ਨੂੰ ਤੋਹਫੇ ਵੱਜੋਂ ਕਸਟਮ ਕੀਤੀ ਗਈ ਸ਼ੀਸ਼ੇ ਦੀ ਡਿਸਕ ਦਿੱਤੀ ਗਈ ਹੈ। ਇਹ 24 ਕੈਰੇਟ ਸੋਨੇ ਦੇ ਅਧਾਰ 'ਤੇ ਲੱਗੀ ਹੋਈ ਹੈ। ਇਸ 'ਚ ਵਰਤਿਆ ਜਾਣ ਵਾਲਾ ਸ਼ੀਸ਼ਾ ਐਪਲ ਦੇ ਸਪਲਾਇਰ ਕਾਰਨਿੰਗ ਦੁਆਰਾ ਬਣਾਇਆ ਗਿਆ ਹੈ। ਵਿਚਕਾਰ ਇੱਕ ਐਪਲ ਲੋਗੋ ਹੈ। ਇਸ ਦੇ ਉੱਪਰ ਟਰੰਪ ਦਾ ਨਾਮ ਵੀ ਲਿਖਿਆ ਹੋਇਆ ਹੈ, ਜਦੋਂ ਕਿ ਕੁੱਕ ਦੇ ਦਸਤਖਤ ਹੇਠਾਂ ਦਿਖਾਈ ਦੇ ਰਹੇ ਹਨ, ਨਾਲ ਹੀ 'ਮੇਡ ਇਨ USA' ਅਤੇ ਸਾਲ 2025 ਲਿਖਿਆ ਹੋਇਆ ਹੈ। ਕੁੱਕ ਦੇ ਅਨੁਸਾਰ, ਇਹ ਡਿਜ਼ਾਈਨ ਇੱਕ ਸਾਬਕਾ ਅਮਰੀਕੀ ਮਰੀਨ ਕੋਰ ਕਾਰਪੋਰਲ ਦੁਆਰਾ ਤਿਆਰ ਕੀਤਾ ਗਿਆ ਸੀ, ਜੋ ਵਰਤਮਾਨ 'ਚ ਐਪਲ 'ਚ ਕੰਮ ਕਰਦਾ ਹੈ। ਸੋਨੇ ਦਾ ਅਧਾਰ ਯੂਟਾ ਤੋਂ ਲਿਆ ਗਿਆ ਹੈ।
ਐਪਲ 4 ਸਾਲਾਂ 'ਚ ਕਰੇਗਾ ₹ 50 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼
ਐਪਲ ਨੇ ਅਮਰੀਕਾ 'ਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ 100 ਬਿਲੀਅਨ ਡਾਲਰ ਯਾਨੀ ਲਗਭਗ 9 ਲੱਖ ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਐਲਾਨ ਕੀਤਾ ਹੈ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਦਾ ਜਵਾਬ ਹੈ, ਜੋ ਚਾਹੁੰਦੇ ਹਨ ਕਿ ਅਮਰੀਕਾ ਵਿੱਚ ਵੱਧ ਤੋਂ ਵੱਧ ਉਤਪਾਦਨ ਕੀਤਾ ਜਾਵੇ।
ਇਸ ਤੋਂ ਪਹਿਲਾਂ, ਐਪਲ ਨੇ 4 ਸਾਲਾਂ ਵਿੱਚ 500 ਬਿਲੀਅਨ ਡਾਲਰ (ਲਗਭਗ 44 ਲੱਖ ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਹ ਨਿਵੇਸ਼ ਯੋਜਨਾ ਕੰਪਨੀ ਦੀ ਘਰੇਲੂ ਸਪਲਾਈ ਚੇਨ ਅਤੇ ਉੱਨਤ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੋਵੇਗੀ। ਯਾਨੀ, ਐਪਲ ਹੁਣ ₹ 50 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਕਰੇਗਾ।

ਟਰੰਪ ਨਹੀਂ ਚਾਹੁੰਦੇ ਕਿ ਐਪਲ ਉਤਪਾਦ ਭਾਰਤ 'ਚ ਬਣਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਹੀਂ ਚਾਹੁੰਦੇ ਕਿ ਐਪਲ ਉਤਪਾਦ ਭਾਰਤ 'ਚ ਬਣਨ। ਕੁਝ ਮਹੀਨੇ ਪਹਿਲਾਂ, ਟਰੰਪ ਨੇ ਕੰਪਨੀ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਸੀ ਕਿ ਭਾਰਤ 'ਚ ਫੈਕਟਰੀਆਂ ਸਥਾਪਤ ਕਰਨ ਦੀ ਕੋਈ ਲੋੜ ਨਹੀਂ ਹੈ। ਭਾਰਤ ਆਪਣਾ ਧਿਆਨ ਰੱਖ ਸਕਦਾ ਹੈ। ਐਪਲ ਨੂੰ ਹੁਣ ਅਮਰੀਕਾ 'ਚ ਉਤਪਾਦਨ ਵਧਾਉਣਾ ਪਵੇਗਾ।
ਅਮਰੀਕੀ ਬਾਜ਼ਾਰ 'ਚ ਵਿਕਣ ਵਾਲੇ 50 ਫੀਸਦੀ ਆਈਫੋਨ ਭਾਰਤ 'ਚ ਬਣੇ
ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਮਰੀਕੀ ਬਾਜ਼ਾਰ ਵਿੱਚ ਵਿਕਣ ਵਾਲੇ 50 ਫੀਸਦੀ ਆਈਫੋਨ ਭਾਰਤ ਵਿੱਚ ਬਣਾਏ ਜਾ ਰਹੇ ਹਨ। ਕੁੱਕ ਨੇ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ਵਿੱਚ ਭਾਰਤ ਅਮਰੀਕਾ ਵਿੱਚ ਵਿਕਣ ਵਾਲੇ ਆਈਫੋਨ ਦਾ ਮੂਲ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਏਅਰਪੌਡਸ, ਐਪਲ ਵਾਚ ਵਰਗੇ ਹੋਰ ਉਤਪਾਦ ਵੀ ਜ਼ਿਆਦਾਤਰ ਵੀਅਤਨਾਮ ਵਿੱਚ ਬਣਾਏ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਾਲਿਬਾਨ ਔਰਤਾਂ 'ਤੇ ਜ਼ੁਲਮ ਕਰਨ ਲਈ ਨਿਆਂਇਕ ਪ੍ਰਣਾਲੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ: ਮਾਹਰ
NEXT STORY