ਲਾਹੌਰ-ਪਾਕਿਸਤਾਨ 'ਚ ਖੁਫੀਆ ਅਦਾਰਿਆਂ ਅਤੇ ਹੋਰ ਮਹੱਤਵਪੂਰਨ ਟਿਕਾਣਿਆਂ 'ਤੇ ਹਮਲੇ ਦੀ ਸਾਜਿਸ਼ ਰਚ ਰਹੇ ਅਲ-ਕਾਇਦਾ ਇਨ ਦਿ ਇੰਡੀਅਨ ਸਬਕੰਟੀਨੈਂਟ (ਏ.ਕਿਊ.ਆਈ.ਐੱਸ.) ਨਾਲ ਜੁੜੇ ਇਕ ਅੱਤਵਾਦੀ ਨੂੰ ਪੰਜਾਬ ਸੂਬੇ 'ਚ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਵੱਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਏਜੰਸੀ ਨੂੰ ਲਾਹੌਰ ਤੋਂ ਲਗਭਗ 290 ਕਿਲੋਮੀਟਰ ਦੂਰ ਚਕਵਾਲ ਜ਼ਿਲ੍ਹੇ ਦੇ ਮੱਹਾਲ ਮੁਗਲਾਂ ਇਲਾਕੇ 'ਚ ਏਕਯੂ.ਆਈ.ਐੱਸ. ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ 'ਚ ਭਰੋਸੇਯੋਗ ਜਾਣਕਾਰੀ ਮਿਲੀ ਸੀ।
ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟਾਂ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ
ਬਿਆਨ 'ਚ ਕਿਹਾ ਗਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮੁਹਿੰਮ ਤੋਂ ਬਾਅਦ ਅੱਤਵਾਦੀ ਅਰਕਮ ਅਜ਼ੀਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਛਾਪੇਮਾਰੀ ਦੌਰਾਨ 14 ਆਰ.ਪੀ.ਜੀ.-7 ਬੰਦੂਕਾਂ, ਦੋ ਬਾਜੂਕਾ ਲਾਂਚਰ, ਇਕ ਗ੍ਰਨੇਡ ਲਾਂਚਰ, 32 (40 ਮਿਮੀ) ਗ੍ਰਨੇਡ ਲਾਂਚਰ ਅਤੇ ਇਕ ਲਾਈਟ ਮਸ਼ੀਨ ਗੰਨ ਜ਼ਬਤ ਕੀਤੀ ਗਈ।
ਇਹ ਵੀ ਪੜ੍ਹੋ : ਪਾਕਿ 'ਚ ਕੋਰੋਨਾ ਇਨਫੈਕਸ਼ਨ ਦਰ ਮਾਰਚ 2020 ਤੋਂ ਬਾਅਦ ਹੇਠਲੇ ਪੱਧਰ 'ਤੇ
ਬਿਆਨ 'ਚ ਕਿਹਾ ਗਿਆ ਸੀ.ਟੀ.ਡੀ. ਪੰਜਾਬ ਵੱਖ-ਵੱਖ ਅੱਤਵਾਦੀ ਸੰਗਠਨਾਂ, ਵਿਸ਼ੇਸ਼ ਰੂਪ ਨਾਲ ਏ.ਕਿਊ.ਆਈ.ਐੱਸ. ਦੀਆਂ ਗਤੀਵਿਧੀਆਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ, ਜਿਨ੍ਹਾਂ ਨੇ ਪਾਕਿਸਤਾਨ ਦੇ ਖੁਫੀਆ ਅਦਾਰਿਆਂ ਅਤੇ ਹੋਰ ਮਹੱਤਵਪੂਰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ ਕੀਤਾ। ਸੀ.ਟੀ.ਡੀ. ਨੇ ਕਿਹਾ ਕਿ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਹਥਿਆਰਾਂ ਅਤੇ ਵਿਸਫੋਟਕਾਂ ਨੂੰ ਪੰਜਾਬ 'ਚ ਮਹੱਤਵਪੂਰਨ ਟਿਕਾਣਿਆਂ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ BRI ਪ੍ਰੋਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ
NEXT STORY