ਇਸਲਾਮਾਬਾਦ-ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਦਰ ਇਕ ਫੀਸਦੀ ਤੋਂ ਹੇਠਾਂ ਆਈ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 400 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ 0.94 ਫੀਸਦੀ ਦਰਜ ਕੀਤੀ ਗਈ। ਪਿਛਲੇ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਇਨਫੈਕਸ਼ਨ ਦਰ ਇਕ ਫੀਸਦੀ ਤੋਂ ਹੇਠਾਂ ਆਈ ਹੈ।
ਇਹ ਵੀ ਪੜ੍ਹੋ : ਕੋਵੈਕਸੀਨ ਤੇ ਕੋਵਿਸ਼ੀਲਡ ਨੂੰ 96 ਦੇਸ਼ਾਂ 'ਚ ਮਿਲੀ ਮਾਨਤਾ, ਜਾਣੋ ਕਿਹੜੇ-ਕਿਹੜੇ ਦੇਸ਼ ਇਸ ਲਿਸਟ 'ਚ ਹਨ ਸ਼ਾਮਲ
ਪਾਕਿਸਤਾਨ 'ਚ ਪਿਛਲੇ ਸਾਲ 26 ਫਰਵਰੀ ਨੂੰ ਮਹਾਮਾਰੀ ਦਾ ਪਹਿਲਾ ਮਾਲਮਾ ਸਾਹਮਣੇ ਆਇਆ ਸੀ ਅਤੇ ਜਲਦ ਹੀ ਹੋਰ ਜ਼ਰੂਰੀ ਡਾਟਾ ਦੇ ਨਾਲ ਨਵੇਂ ਮਾਮਲਿਆਂ 'ਤੇ ਨਜ਼ਰ ਰੱਖਣ ਲਈ ਇਕ ਵਿਵਸਥਾ ਬਣਾਈ ਗਈ ਸੀ। ਸਿਹਤ ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ 'ਚ ਮਹਾਮਾਰੀ ਨਾਲ ਪਿਛਲੇ 24 ਘੰਟਿਆਂ 'ਚ 11 ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 28,558 ਹੋ ਗਈ ਹੈ।
ਇਹ ਵੀ ਪੜ੍ਹੋ : 'ਅਮਰੀਕਾ ਤਾਲਿਬਾਨੀ ਰਾਹੀਂ ਅਫਗਾਨਿਸਤਾਨ ਦੀ ਮਦਦ ਲਈ ਤਿਆਰ ਨਹੀਂ'
ਇਸ ਤੋਂ ਮੁਤਾਬਕ, ਦੇਸ਼ 'ਚ ਹੁਣ ਇਨਫੈਕਸ਼ਨ ਦੇ 12,77,560 ਮਾਮਲੇ ਸਾਹਮਣੇ ਆਏ ਹਨ ਜਦਿਕ 12,26,157 ਲੋਕ ਪੂਰੀ ਤਰ੍ਹਾਂ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਅੰਕੜਿਆਂ ਮੁਤਾਬਕ ਦੇਸ਼ 'ਚ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ 1206 ਹੈ। ਪਾਕਿਸਤਾਨ 'ਚ 4.5 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਜਦਕਿ 7.52 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਅੰਸ਼ਕ ਤੌਰ 'ਤੇ ਟੀਕਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਇਰਾਕ ਦੇ PM ਦੇ ਕਤਲ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਦੇਸ਼ 'ਚ ਵਧਿਆ ਤਣਾਅ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : 170 ਕੀਮੋਥੈਰੇਪੀਜ਼ ਨਾਲ ਕੈਂਸਰ ਨੂੰ ਹਰਾ ਕੇ ਇਹ ਸ਼ਖਸ ਬਣਿਆ ‘ਪਿਤਾ’
NEXT STORY