ਆਇਰਸ— ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸਿਓ ਮੈਕਰੀ ਨੇ ਐਤਵਾਰ ਨੂੰ ਆਪਣੇ ਵਿਰੋਧੀ ਉਮੀਦਵਾਰ ਅਤੇ ਵਿਰੋਧੀ ਨੇਤਾ ਅਲਬਟਰ ਫਰਨਾਂਡੀਜ਼ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ 'ਤੇ ਵਧਾਈ ਦਿੱਤੀ। ਮੈਕਰੀ ਨੇ ਕਿਹਾ,''ਮੈਂ ਚੁਣੇ ਗਏ ਰਾਸ਼ਟਰਪਤੀ ਅਲਬਟਰ ਫਰਨਾਂਡੀਜ਼ ਨੂੰ ਵਧਾਈ ਦੇਣਾ ਚਾਹੁੰਦਾ ਹਾਂ।'' ਉਨ੍ਹਾਂ ਨੇ ਕਿਹਾ ਕਿ ਮੈਂ ਸੋਮਵਾਰ ਨੂੰ ਫਰਨਾਂਡੀਜ਼ ਨੂੰ ਮਿਲਣ ਲਈ ਬੁਲਾਵਾਂਗਾ। ਅਰਜਨਟੀਨਾ 'ਚ ਰਾਸ਼ਟਰਪਤੀ ਚੋਣਾਂ 'ਚ 91.21 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਇਸ 'ਚ ਫਰਨਾਂਡੀਜ਼ ਨੂੰ 47.83 ਵੋਟਾਂ ਮਿਲੀਆਂ ਜਦਕਿ ਮੈਕਰੀ ਨੇ 40.66 ਵੋਟਾਂ ਹਾਸਲ ਕੀਤੀਆਂ।
ਜ਼ਿਕਰਯੋਗ ਹੈ ਕਿ ਅਰਜਨਟੀਨਾ ਦੇ ਕਾਨੂੰਨ ਮੁਤਾਬਕ ਪਹਿਲੇ ਦੌਰ 'ਚ ਉਸੇ ਉਮੀਦਵਾਰ ਦੀ ਜਿੱਤ ਨਿਸ਼ਚਿਤ ਹੁੰਦੀ ਹੈ, ਜਿਸ ਨੂੰ ਵੋਟਾਂ 'ਚ 45 ਫੀਸਦੀ ਤੋਂ ਵਧੇਰੇ ਵੋਟਾਂ ਮਿਲੀਆਂ ਹੋਣ ਜਾਂ ਜਿਸ ਨੇ ਆਪਣੇ ਵਿਰੋਧੀ ਉਮੀਦਵਾਰ 'ਤੇ 10 ਫੀਸਦੀ ਦੇ ਅੰਤਰ ਨਾਲ ਬੜ੍ਹਤ ਬਣਾ ਕੇ 40 ਫੀਸਦੀ ਤੋਂ ਵਧੇਰੇ ਵੋਟਾਂ ਹਾਸਲ ਕੀਤੀਆਂ ਹੋਣ।
ਕੈਨੇਡਾ 'ਚ ਦੀਵਾਲੀ ਦੀਆਂ ਰੌਣਕਾਂ, ਪੀ. ਐੱਮ. ਟਰੂਡੋ ਨੇ ਦਿੱਤੀਆਂ ਵਧਾਈਆਂ
NEXT STORY