ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਹੁਣ ਜਹਾਜ਼ ਹਾਦਸੇ ਬਹੁਤ ਤੇਜ਼ੀ ਨਾਲ ਵਾਪਰ ਰਹੇ ਹਨ। ਇਸੇ ਦੌਰਾਨ ਤੁਰਕੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫ਼ੌਜ ਦਾ ਕਾਰਗੋ ਜਹਾਜ਼ ਜਾਰਜੀਆ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਤੁਰਕੀ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਰਜੀਆ ਵਿੱਚ ਹਾਦਸਾਗ੍ਰਸਤ ਹੋਏ ਫੌਜੀ ਕਾਰਗੋ ਜਹਾਜ਼ ਵਿੱਚ ਸਵਾਰ ਸਾਰੇ 20 ਕਰਮਚਾਰੀ ਮਾਰੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਸੀ-130 ਫੌਜੀ ਕਾਰਗੋ ਜਹਾਜ਼ ਸੀ, ਜੋ ਅਜ਼ਰਬਾਈਜਾਨ ਤੋਂ ਉਡਾਣ ਭਰ ਕੇ ਤੁਰਕੀ ਵਾਪਸ ਜਾ ਰਿਹਾ ਸੀ। ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਦੋਂ ਜਹਾਜ਼ ਜਾਰਜੀਆ ਦੀ ਸਿਘਨਾਗੀ ਨਗਰਪਾਲਿਕਾ ਵਿੱਚ, ਅਜ਼ਰਬਾਈਜਾਨ ਸਰਹੱਦ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।
ਰੱਖਿਆ ਮੰਤਰੀ ਯਾਸਰ ਗੁਲੇਰ ਨੇ X 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਇਸ ਭਿਆਨਕ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸੀ-130 ਫੌਜੀ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਸਾਡੇ ਬਹਾਦਰ ਸਾਥੀ 11 ਨਵੰਬਰ, 2025 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਮਾਰੇ ਗਏ ਫੌਜੀ ਕਰਮਚਾਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਫਿਲਹਾਲ, ਇਸ ਦਰਦਨਾਕ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਟਰੰਪ ਤੇ BBC ਵਿਵਾਦ 'ਚ ਬੁਰੀ ਫ਼ਸੀ ਬ੍ਰਿਟਿਸ਼ ਸਰਕਾਰ
NEXT STORY