ਦੋਹਾ— ਦੋਹਾ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹੈਕਿੰਗ ਮਾਮਲੇ ਵਿਚ ਤੁਰਕੀ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਨੇ ਖਾੜੀ ਸੰਕਟ ਨੂੰ ਹੋਰ ਵਧਾਵਾ ਦਿੱਤਾ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਇਨ੍ਹਾਂ ਗ੍ਰਿਫਤਾਰੀਆਂ ਦਾ ਐਲਾਨ ਕਾਨੂੰਨੀ ਮਾਮਲਿਆਂ ਵਿਚ ਕਤਰ ਦੇ ਸੀਨੀਅਰ ਅਧਿਕਾਰੀ ਅਟਾਰਨੀ ਜਨਰਲ ਅਲੀ ਬਿਨ ਫੇਤਾਇਸ ਅਲ-ਮਰੀ ਨੇ ਕੀਤਾ। ਅਲ-ਮਰੀ ਦੇ ਬਿਆਨ ਮੁਤਾਬਕ,''5 ਲੋਕ ਗ੍ਰਿਫਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਇਸ ਮਾਮਲੇ ਵਿਚ ਕਤਰ ਵਿਚ ਵਕੀਲ ਤੁਰਕੀ ਦੇ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ।'' ਕਤਰ ਨਿਊਜ਼ ਏਜੰਸੀ ਦੀ ਵੇਬਸਾਈਟ ਦੀ ਹੈਕਿੰਗ 24 ਮਈ ਨੂੰ ਹੋਈ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਥਾਨੀ ਦੀ ਭੜਕਾਊ ਰਾਜਨੀਤਕ ਟਿੱਪਣੀ ਮਗਰੋਂ ਹੋਇਆ।
ਮੈਲਬੋਰਨ 'ਚ ਗੋਰੇ-ਗੋਰੀਆਂ ਸਮੇਤ ਪੰਜਾਬੀਆਂ ਨੇ ਸਜਾਈਆਂ ਦਸਤਾਰਾਂ
NEXT STORY