ਰੋਮ, (ਕੈਂਥ)—ਇਟਲੀ ਦੀ ਰਾਜਧਾਨੀ ਰੋਮ ਦੇ ਜ਼ਿਲਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਸਥਿਤ ਸ਼੍ਰੀ ਦੁਰਗਾ ਸ਼ਕਤੀ ਮੰਦਰ ਸ਼੍ਰੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੇਤਰ ਮਹੀਨੇ ਦੇ ਨਰਾਤਿਆਂ ਮੌਕੇ ਸ਼੍ਰੀ ਅਸ਼ਟਮੀ ਦਾ ਉਤਸਵ ਬਹੁਤ ਹੀ ਸ਼ਰਧਾਪੂਰਵਕ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਡਿਤ ਪੁਨੀਤ ਸ਼ਰਮਾ ਵਲੋਂ ਹਵਨ ਕਰਨ ਉਪਰੰਤ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਜਾਪ ਵੀ ਕੀਤੇ ਗਏ।
ਇਸ ਮੌਕੇ ਇਲਾਕੇ ਦੀ ਭਜਨ ਮੰਡਲੀ ਧਰਮਿੰਦਰ ਅਤੇ ਸਾਥੀਆਂ ਵਲੋਂ ਮਹਾਮਾਈ ਦੀਆਂ ਭੇਟਾਂ ਗਾਈਆਂ ਗਈਆਂ। ਆਰਤੀ ਦੀ ਸਮਾਪਤੀ ਤੋਂ ਬਾਅਦ ਕੰਜਕਾਂ ਦਾ ਪੂਜਨ ਵੀ ਉਚੇਚੇ ਤੌਰ 'ਤੇ ਕੀਤਾ ਗਿਆ। ਇਸ ਉਤਸਵ ਵਿਚ ਦੂਰ-ਨੇੜੇ ਤੋਂ ਆਈਆਂ ਸਭ ਸੰਗਤਾਂ ਲਈ ਛੋਲੇ ਪੂੜੀਆਂ ਤੇ ਜਲੇਬੀ ਆਦਿ ਦੇ ਲੰਗਰ ਵੀ ਵਰਤਾਏ ਗਏ। ਰਾਤ ਹੋਣ ਦੇ ਬਾਵਜੂਦ ਵੀ ਸੰਗਤਾਂ ਵੱਡੀ ਗਿਣਤੀ ਵਿਚ ਮਾਤਾ ਦਾ ਆਸ਼ੀਰਵਾਦ ਲੈਣ ਪਹੁੰਚੀਆਂ।
ਬ੍ਰਿਟੇਨ ਸੰਸਦ ਦਾ ਇਤਿਹਾਸਕ ਫੈਸਲਾ, 27 ਮਾਰਚ ਨੂੰ ਮਨਾਇਆ ਜਾਵੇਗਾ 'ਦਸਤਾਰ ਦਿਹਾੜਾ'
NEXT STORY