ਮਿਲਾਨ/ਇਟਲੀ (ਸਾਬੀ ਚੀਨੀਆ)- 22 ਅਪ੍ਰੈਲ ਦਾ ਦਿਨ ਵਿਸ਼ਵ ਭਰ ਵਿੱਚ ਧਰਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਧਰਤੀ ਜਿਸ 'ਤੇ ਮਨੁੱਖੀ ਜੀਵਨ ਹੈ ਇਸ ਦੀ ਸੁੰਦਰਤਾ ਬਣਾਈ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸੇ ਉਦੇਸ਼ ਨਾਲ ਇਟਲੀ ਵਿੱਚ ਸੰਤ ਨਿਰੰਕਾਰੀ ਮਿਸ਼ਨ ਬੈਰਗਾਮੋ ਦੇ ਸੇਵਾਦਾਰਾਂ ਤੇ ਪਲਾਸਟਿਕ ਫ੍ਰੀ ਸੰਸਥਾ ਦੇ ਮੈਂਬਰਾਂ ਨੇ ਮਿਲ ਕੇ ਰੋਮਾਨੋ ਦੇ ਲੋਬਰਦੀਆ ਸ਼ਹਿਰ ਵਿੱਚ ਪੈਂਦੇ ਦਰਿਆ ਸੇਰੀਓ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ। ਇੱਥੋਂ ਵੱਡੀ ਮਾਤਰਾ ਵਿੱਚ ਪਲਾਸਟਿਕ ਤੇ ਕੱਚ ਦੀਆਂ ਬੋਤਲਾਂ ਤੇ ਹੋਰ ਕੂੜਾ-ਕਰਕਟ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ : ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋਏ ਚੋਰ
ਇਸ ਮੌਕੇ ਮੌਜੂਦ ਵਲੰਟੀਅਰ ਨੇ ਆਖਿਆ ਕਿ “ਪ੍ਰਦੂਸ਼ਣ ਮਨੁੱਖੀ ਮਨ ਦੇ ਅੰਦਰ ਜਾਂ ਬਾਹਰ ਦੋਵਾਂ ਪਾਸੇ ਹੀ ਖ਼ਤਰਨਾਕ ਹੈ"। ਇਸ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਾਰੇ ਥੋੜ੍ਹਾ-ਥੋੜ੍ਹਾ ਯੋਗਦਾਨ ਪਾਓ ਤੇ ਧਰਤੀ ਦਿਵਸ 'ਤੇ ਇਸਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰੋ। ਇਹ ਗੱਲ ਯਾਦ ਰੱਖੋ ਕਿ ਧਰਤੀ 'ਤੇ ਸਿਰਫ਼ ਮਨੁੱਖੀ ਜੀਵਨ ਹੀ ਨਹੀਂ ਸਗੋਂ ਜੀਵ ਜੰਤੂਆਂ ਤੇ ਜਾਨਵਰਾਂ ਦਾ ਜੀਵਨ ਵੀ ਨਿਰਭਰ ਕਰਦਾ ਹੈ। ਸਾਨੂੰ ਹਰ ਦਿਨ ਨੂੰ ਧਰਤੀ ਦਿਵਸ ਦੇ ਤੌਰ 'ਤੇ ਮਨਾਉਣਾ ਚਾਹੀਦਾ ਹੈ। ਧਰਤੀ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਧਰਤੀ 'ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ; ਹੁਣ ਭਾਰਤੀਆਂ ਨੂੰ ਮਿਲੇਗਾ ਲੰਬੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ, 29 ਦੇਸ਼ਾਂ 'ਚ ਜਾਣਾ ਹੋਵੇਗਾ ਆਸਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿਸਤਾਨ : ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋਏ ਚੋਰ
NEXT STORY