ਰੋਮ (ਕੈਂਥ): ਇਟਲੀ ਦੇ ਸ਼੍ਰੀ ਸ਼ਨੀ ਮੰਦਰ ਬੋਰਗੋ ਸਜਾਕਮੋ ਬਰੇ਼ਸ਼ੀਆ ਵਿਖੇ ਸਲਾਨਾ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ, ਜਿਸ ਵਿੱਚ ਇਟਲੀ ਦੇ ਸਾਰੀਆਂ ਮੰਦਰ ਕਮੇਟੀਆਂ ਨੇ ਉਤਸਾਹ ਨਾਲ ਹਾਜ਼ਰੀ ਭਰੀ। ਭਗਤਾਂ ਵੱਲੋਂ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਲਗਾਏ ਗਏ। ਮਹਾਮਾਈ ਦੀ ਜੋਤ ਪ੍ਰਚੰਡ ਹੋਣ ਉਪਰੰਤ ਇਟਲੀ ਦੇ ਪ੍ਰਸਿੱਧ ਭਜਨ ਮੰਡਲੀ ਦੇ ਪੰਕਜ ਰਾਜਾ ਸਾਂਈ ਨੇ ਮਹਾਮਾਈ ਦੇ ਅਹਵਾਨ ਤੋਂ ਬਾਅਦ ਸਾਰੀ ਰਾਤ ਮਹਾਮਾਈ ਦੀਆਂ ਭੇਟਾਂ ਸੁਣਾਈਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਵਿਦੇਸ਼ ਮੰਤਰੀ ਦਾ ਸਰਪ੍ਰਾਈਜ਼ ਯੂਕ੍ਰੇਨ ਦੌਰਾ, ਗਿਟਾਰ ਵਜਾ ਇਕ ਗੀਤ ਨਾਲ ਦਿੱਤਾ ਖ਼ਾਸ ਸੰਦੇਸ਼
ਸੰਗਤਾਂ ਵੱਲੋਂ ਭੇਟਾਂ ਬੜੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਸੁਣੀਆਂ ਗਈਆਂ। ਇਸ ਮੌਕੇ ਸ਼ਨੀ ਮੰਦਰ ਅਤੇ ਸ਼ਨੀ ਮੰਦਰ ਨੂੰ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਇਟਲੀ ਦੇ ਸੁਰਾਂ ਦੇ ਬਾਦਸ਼ਾਹ ਪੰਕਜ ਰਾਜਾ ਸਾਂਈ ਨੂੰ ਕਿੰਗ ਆਫ ਜਾਗਰਣ ਦਾ ਐਵਾਰਡ ਦਿੱਤਾ ਦੇਕੇ ਨਿਵਾਜਿਆ ਗਿਆ। ਪੰਕਜ ਰਾਜਾ ਸਾਈ ਵੱਲੋਂ ਤਾਰਾ ਰਾਣੀ ਦੀ ਕਥਾ ਬੜੀ ਸ਼ਰਧਾ ਪੂਰਵਕ ਸੁਣਾਈ ਗਈ। ਸਵੇਰੇ ਸਾਢੇ ਚਾਰ ਵਜੇ ਆਰਤੀ ਤੋਂ ਬਾਅਦ ਜਾਗਰਨ ਦਾ ਭੋਗ ਪਿਆ.ਸ਼੍ਰੀ ਸ਼ਨੀ ਮੰਦਰ ਦੇ ਪੰਡਿਤ ਜੀ ਸ਼੍ਰੀ ਕੌਸ਼ਲ ਸ਼ਰਮਾ ਦੇ ਵੱਲੋਂ ਸਾਰੇ ਸ਼ਰਧਾਲੂਆਂ ਦਾ ਸ਼ੁਕਰੀਆ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੇਰੂ : ਖੱਡ 'ਚ ਡਿੱਗੀ ਯਾਤਰੀ ਬੱਸ, 13 ਦੀ ਮੌਤ, 14 ਜ਼ਖਮੀ
NEXT STORY