ਲੰਡਨ (ਭਾਸ਼ਾ)- ਵਿਗਿਆਨੀਆਂ ਨੇ ਅਜਿਹੇ ਜੀਨ ਦੀ ਪਛਾਣ ਕੀਤੀ ਹੈ ਜਿਨ੍ਹਾਂ ਕਾਰਨ ਏਸ਼ੀਆਈ ਅਤੇ ਯੂਰਪੀ ਮੂਲ ਦੇ ਲੋਕਾਂ ਵਿਚ ਗੰਭੀਰ ਡੇਂਗੂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਡੇਂਗੂ ਬੁਖਾਰ ਪੂਰਬੀ ਏਸ਼ੀਆ ਅਤੇ ਅਮਰੀਕਾ ਦੇ ਸਮੁੰਦਰੀ ਕੰਢੇ ਵਾਲੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਪਰ ਇਸ ਬੀਮਾਰੀ ਕਾਰਨ ਬਣਨ ਵਾਲੇ ਏਡਿਸ ਮੂਲ ਦੇ ਮੱਛਰਾਂ ਦੇ ਉੱਤਰ ਅਮਰੀਕੀ ਅਤੇ ਯੂਰਪ ਵਿਚ ਪੈਦਾ ਹੋਣ ਕਾਰਨ ਇਸ ਰੋਗ ਲਈ ਜ਼ਿੰਮੇਵਾਰ ਵਾਇਰਸ ਹਾਲ ਹੀ ਵਿਚ ਇਨ੍ਹਾਂ ਖੇਤਰਾਂ ਵਿਚ ਵੀ ਫੈਲ ਗਿਆ। ਡੇਂਗੂ ਵਾਇਰਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਵਿਚ ਡੇਂਗੂ ਬੁਖਾਰ ਹੋਣ ਤੋਂ ਲੈ ਕੇ ਡੇਂਗੂ ਵਰਗੇ ਜਾਨਲੇਵਾ ਲੱਛਣ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਫਰਾਂਸ ਦੇ ਨੈਸ਼ਨਲ ਸੈਂਟਰ ਫਾਰ ਸਾਈਂਟਿਫਿਕ ਰਿਸਰਚ (ਸੀ.ਐਨ.ਆਰ.ਐਸ.) ਦੇ ਅਨਵਜ ਸਕੁੰਤਭਾਈ ਦੀ ਅਗਵਾਈ ਵਿਚ ਖੋਜਕਰਤਾਵਾਂ ਨੇ 2000 ਅਤੇ 2003 ਦਰਮਿਆਨ ਥਾਈਲੈਂਡ ਦੇ ਤਿੰਨ ਹਸਪਤਾਲਾਂ ਵਿਚ ਡੇਂਗੂ ਦੇ ਵਾਇਰਸ ਦੀ ਲਪੇਟ ਵਿਚ ਆ ਕੇ ਦਾਖਲ ਹੋਏ 411 ਮਰੀਜ਼ਾਂ ਦੇ ਜੈਨੇਟਿਕਸ ਦਾ ਅਧਿਐਨ ਕੀਤਾ। ਪੀ.ਐਲ.ਓ.ਐਸ. ਨੇਗਲੈਕਟਿਡ ਟ੍ਰਾਪੀਕਲ ਡਿਸੀਜੇਜ ਨਾਂ ਦੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਦੋ ਜੀਨਾਂ ਦੀ ਪਛਾਣ ਕੀਤੀ ਗਈ, ਜੋ ਬਲੱਡ ਸੈਲ ਵਿਚ ਸੋਜ ਨਾਲ ਸਬੰਧਿਤ ਸਨ। ਇਨ੍ਹਾਂ ਤੋਂ ਗੰਭੀਰ ਡੇਂਗੂ ਦਾ ਜੋਖਮ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮੈਟਾਬੋਲਿਜ਼ਮ ਨਾਲ ਸਬੰਧਿਤ ਚਾਰ ਅਜਿਹੇ ਜੀਨਾਂ ਦਾ ਪਤਾ ਲਗਾਇਆ ਗਿਆ, ਜੋ ਡੇਂਗੂ ਬੁਖਾਰ ਦਾ ਜੋਖਮ ਪੈਦਾ ਕਰਦੇ ਹਨ। ਅਫਰੀਕੀ ਅਤੇ ਯੂਰਪੀ ਮੂਲ ਦੇ ਲੋਕਾਂ ਦੇ ਜੈਨੇਟਿਕਸ ਡੇਟਾਬੇਸ ਦਾ ਫਰਕ ਬਾਰੇ ਪਤਾ ਲੱਗਾ ਕਿ ਇਨ੍ਹਾਂ ਰੂਪਾਂ ਵਿਚ ਜਾਤੀ ਮੂਲ ਦੇ ਆਧਾਰ ਉੱਤੇ ਬਦਲਾਅ ਆਉਂਦੇ ਹਨ।
ਸਵਿਟਜ਼ਰਲੈਂਡ : ਬਰਫ ਦੇ ਤੋਦੇ ਡਿੱਗਣ ਕਾਰਨ ਔਰਤ ਦੀ ਮੌਤ, 3 ਜ਼ਖਮੀ
NEXT STORY