ਨਿਊਯਾਰਕ : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਗਈ ਨਾਸਾ ਦੀ ਪੁਲਾੜ ਯਾਤਰੀ ਮੇਗਨ ਮੈਕਆਰਥਰ ਨੇ ਇਕ ਬੇਹੱਦ ਦਿਲਚਸਪ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਉਹ ਆਪਣੇ ਵਾਲ ਕਿਵੇਂ ਧੋ ਰਹੀ ਹੈ। ਉਹ ਸਮਝਾ ਰਹੀ ਹੈ ਕਿ ਕਿਵੇਂ ਪੁਲਾੜ ਯਾਰਤੀ ਪੁਲਾੜ ਵਿਚ ਆਪਣੇ ਵਾਲ ਸਾਫ਼ ਰੱਖਦੇ ਹਨ। ਮੇਗਨ ਨੇ ਦੱਸਿਆ ਕਿ ਪੁਲਾੜ ਵਿਚ ਇਸ਼ਨਾਨ ਨਹੀਂ ਕਰ ਸਕਦੇ, ਕਿਉਂਕਿ ਅਜਿਹਾ ਕਰਨ ਨਾਲ ਪਾਣੀ ਹਰ ਥਾਂ ਚਲਾ ਜਾਏਗਾ। ਇਸ ਲਈ ਇਸ ਨੂੰ ਦੇਖੋ ਕਿ ਅਸੀਂ ਸਪੇਸ ਸਟੇਸ਼ਨ ’ਤੇ ਵਾਲਾਂ ਨੂੰ ਕਿਵੇਂ ਸਾਫ਼ ਰੱਖਦੇ ਹਾਂ। ਅਸੀਂ ਧਰਤੀ ’ਤੇ ਜੋ ਸਾਧਾਰਨ ਚੀਜ਼ਾਂ ਕਰਦੇ ਹਾਂ, ਉਹ ਮਾਈਕਰੋਗ੍ਰੇਵਿਟੀ ਵਿਚ ਇੰਨੀ ਸਰਲ ਨਹੀਂ ਹੁੰਦੀਆਂ।
ਇਹ ਵੀ ਪੜ੍ਹੋ: ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ ਤਾਲਿਬਾਨ, ਕਸ਼ਮੀਰ ਨੂੰ ਲੈ ਕੇ ਆਖ਼ੀ ਇਹ ਗੱਲ
ਵੀਡੀਓ ਦੀ ਸ਼ੁਰੂਆਤ ਵਿਚ ਇੰਟ੍ਰੋਡਕਸ਼ਨ ਦਿੰਦੇ ਹੋਏ ਮੇਗਨ ਕਹਿੰਦੀ ਹੈ ਕਿ ਉਨ੍ਹਾਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਪੁਲਾੜ ਯਾਤਰੀ ਸਪੇਸ ਵਿਚ ਰਹਿੰਦੇ ਹੋਏ ਰੋਜ਼ਾਨਾ ਆਪਣੇ ਵਾਲ ਕਿਵੇਂ ਸਾਫ਼ ਕਰਦੇ ਹਨ। ਉਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਪੁਲਾੜ ਵਿਚ ਆਪਣੇ ਵਾਲ ਕਿਵੇਂ ਧੋਂਦੀ ਹਾਂ। ਇਹ ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿਚ ਪੁਲਾੜ ਯਾਤਰੀ ਮੇਗਨ ਮੈਕਆਰਥਰ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਆਪਣਾ 50ਵਾਂ ਜਨਮਦਿਨ ਵੀ ਮਨਾਇਆ ਹੈ। ਨਾਸਾ ਦੇ ਪੁਲਾੜ ਯਾਤਰੀਆਂ ਨੇ ਇਸ ਮੌਕੇ ’ਤੇ ਇਕ ਆਈਸਕ੍ਰੀਮ ਪਾਰਟੀ ਦੀ ਮੇਜ਼ਬਾਨੀ ਵੀ ਕੀਤੀ ਸੀ।
ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਡਾਟਾ ਸਾਂਝਾ ਕਰਨ ਦਾ ਮਾਮਲਾ: WhatsApp ’ਤੇ 1950 ਕਰੋੜ ਦਾ ਜੁਰਮਾਨਾ
NEXT STORY