ਨਵੀਂ ਦਿੱਲੀ/ਬੋਸਟਨ (ਇੰਟ.)- ਦੁਨੀਆ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਆਪਣੀ ਨੌਕਰੀ/ਆਪਣੇ ਕੰਮ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਂਝ ਆਮ ਤੌਰ ’ਤੇ ਤਾਂ ਲੋਕ 60 ਸਾਲ ਤੋਂ ਬਾਅਦ ਰਿਟਾਇਰ ਹੋ ਜਾਂਦੇ ਹਨ ਅਤੇ ਉਸ ਤੋਂ ਬਾਅਦ ਆਰਾਮ ਕਰਦੇ ਹਨ ਜਾਂ ਫਿਰ ਜੋ ਉਨ੍ਹਾਂ ਦਾ ਮਨ ਕਰਦਾ ਹੈ ਉਹ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਲਈ ਰਿਟਾਇਰਮੈਂਟ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ।
ਇਹ ਵੀ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਟਰੂਡੋ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਉਹ 86 ਸਾਲ ਦੀ ਉਮਰ ਵਿਚ ਵੀ ਕੰਮ ਕਰ ਰਹੀ ਹੈ। ਅਜਿਹਾ ਨਹੀਂ ਕਿ ਉਹ ਕਿਸੇ ਮਜਬੂਰੀ ਵਿਚ ਕੰਮ ਕਰ ਰਹੀ ਹੈ ਜਾਂ ਪੈਸਿਆਂ ਦੀ ਲੋੜ ਕਾਰਨ ਉਸਨੂੰ ਇੰਨੀ ਵੱਡੀ ਉਮਰ ਵਿਚ ਵੀ ਨੌਕਰੀ ਕਰਨੀ ਪੈ ਰਹੀ ਹੈ, ਨਹੀਂ ਉਸਨੂੰ ਆਪਣੇ ਕੰਮ ਨਾਲ ਪਿਆਰ ਹੈ, ਲਗਾਅ ਹੈ ਅਤੇ ਇਸੇ ਪਿਆਰ-ਲਗਾਅ ਨੇ ਉਸਦਾ ਨਾਂ ਗਿਨੀਜ਼ ਵਰਲਡ ਆਫ ਰਿਕਾਰਡ ਵਿਚ ਦਰਜ ਕਰਵਾ ਦਿੱਤਾ ਹੈ। ਇਸ ਔਰਤ ਦਾ ਨਾਂ ਬੈੱਟੇ ਨਸ਼ ਹੈ ਉਹ ਪੇਸ਼ੇ ਵਿਚ ਇਕ ਏਅਰ ਹੋਸਟੈੱਸ ਹੈ ਅਤੇ ਹੁਣ ਦੁਨੀਆ ਦੀ ਸਭ ਤੋਂ ਬਜ਼ੁਰਗ ਏਅਰ ਹੋਸਟੈੱਸ ਬਣ ਗਈ ਹੈ। ਉਮਰ ਦੇ ਇਸ ਪੜਾਅ ਵਿਚ ਵੀ ਬੈੱਟੇ ਨਸ਼ ਨੂੰ ਆਪਣੀ ਨੌਕਰੀ ਬੋਝ ਨਹੀਂ ਲਗਦੀ, ਸਗੋਂ ਉਹ ਆਪਣੀ ਜਾਬ ਨਾਲ ਬਹੁਤ ਪਿਆਰ ਕਰਦੀ ਹੈ। ਇਸੇ ਪਿਆਰ ਸਦਕਾ ਅੱਜ ਵਰਲਡ ਰਿਕਾਰਡ ਬਣਾਕੇ ਉਹ ਪੂਰੀ ਤਰ੍ਹਾਂ ਫੇਸਮ ਹੋ ਗਈ ਹੈ।
ਇਹ ਵੀ ਪੜ੍ਹੋ: 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'; ਜਾਣੋ ਕਿਵੇਂ 4 ਮਹੀਨੇ ਦੀ ਬੱਚੀ ਨੂੰ ਪਰਮਾਤਮਾ ਨੇ ਹੱਥ ਦੇ ਕੇ ਬਚਾਇਆ (ਵੀਡੀਓ)
ਬੋਸਟਨ ਦੀ ਰਹਿਣ ਵਾਲੀ ਬੈੱਟੇ ਨਸ਼ ਰਿਕਾਰਡ 65 ਸਾਲਾਂ ਤੋਂ ਨੌਕਰੀ ਕਰ ਰਹੀ ਹੈ। ਉਹ ਅਮਰੀਕਨ ਏਅਰਲਾਈਨਸ ਨਾਲ ਜੁੜੀ ਹੋਈ ਹੈ। ਉਸਨੇ ਸਾਲ 1957 ਵਿਚ ਏਅਰ ਹੋਸਟੈੱਸ ਦੇ ਤੌਰ ’ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਦੋਂ ਉਸਨੂੰ ਵੀ ਕਿਥੇ ਪਤਾ ਸੀ ਕਿ ਉਹ ਅੱਗੇ ਚੱਲਕੇ ‘ਦੁਨੀਆ ਦੀ ਸਭ ਤੋਂ ਲੰਬੀ ਸੇਵਾ ਦੇਣ ਵਾਲੀ ਫਲਾਈਟ ਅਟੇਂਡੈਂਟ’ ਬਣ ਜਾਏਗੀ। ਹਾਲ ਹੀ ਵਿੱਚ ਬੈੱਟੇ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੀ ਅਤੇ ਸਭ ਤੋਂ ਬਜ਼ੁਰਗ ਫਲਾਈਟ ਅਟੈਂਡੈਂਟ ਵਜੋਂ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੈਕਸੀਕੋ ਦੇ ਬਾਰ ’ਚ ਅੰਨ੍ਹੇਵਾਹ ਗੋਲੀਬਾਰੀ, 10 ਲੋਕਾਂ ਦੀ ਮੌਤ (ਵੇਖੋ ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਦੇ PM ਨੇ UN ’ਚ ਅਲਾਪਿਆ ਕਸ਼ਮੀਰ ਦਾ ਰਾਗ, ਧਾਰਾ-370 ਦਾ ਚੁੱਕਿਆ ਮੁੱਦਾ
NEXT STORY