ਮੋਗਾਦਿਸ਼ੂ: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਸਮੁੰਦਰੀ ਤੱਟ ਕਿਨਾਰੇ ਸਥਿਤ ਇਕ ਹੋਟਲ ਵਿਚ ਇਕ ਕਾਰ ਬੰਬ ਧਮਾਕੇ ਦੀ ਸੂਚਨਾ ਮਿਲੀ ਹੈ। ਧਮਾਕੇ ਤੋਂ ਬਾਅਦ ਭਾਰੀ ਗੋਲੀਬਾਰੀ ਦੀ ਵੀ ਖਬਰ ਹੈ। ਇਸ ਦੌਰਾਨ ਇਥੇ 10 ਲੋਕਾਂ ਦੇ ਮਾਰੇ ਜਾਣ ਤੇ ਹੋਰ ਕਈਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਕੈਪਟਨ ਮੁਹੰਮਦ ਹੁਸੈਨ ਨੇ ਕਿਹਾ ਕਿ ਐਲੀਟ ਹੋਟਲ ਦੇ ਅੰਦਰ ਐਤਵਾਰ ਨੂੰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।
ਇਸ ਦੌਰਾਨ ਪੁਲਸ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਨੇ ਦੋ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਹੈ। ਸੋਮਾਲੀਆ ਦੇ ਸੂਚਨਾ ਮੰਤਰੀ ਨੇ ਦੱਸਿਆ ਕਿ ਹੋਟਲ ਵਿਚ ਹੋਰ ਹਮਲਾਵਰਾਂ ਵਲੋਂ ਕਿਸੇ ਵਿਅਕਤੀ ਨੂੰ ਬੰਧਕ ਬਣਾਏ ਜਾਣ ਦੇ ਖਦਸ਼ੇ ਕਾਰਣ ਤਲਾਸ਼ੀ ਮੁਹਿੰਮ ਜਾਰੀ ਹੈ। ਸਮੁੰਦਰੀ ਤੱਟ ਦੇ ਕਿਨਾਰੇ ਇਹ ਹੋਟਲ ਨਵਾਂ ਬਣਿਆ ਹੈ ਤੇ ਇਥੇ ਅਕਸਰ ਨੌਜਵਾਨ ਤੇ ਸ਼ਹਿਰ ਦੇ ਮੰਨੇ-ਪ੍ਰਮੰਨੇ ਲੋਕਾ ਆਉਂਦੇ ਹਨ। ਕੁਝ ਮਹੀਨੇ ਪਹਿਲਾਂ ਹੀ ਇਥੇ ਬੰਬ ਹਮਲੇ ਹੋਏ ਸਨ। ਸੋਮਾਲੀਆ ਵਿਚ ਇਸਲਾਮੀ ਅੱਤਵਾਦੀ ਸਮੂਹ ਅਲ-ਸ਼ਬਾਬ ਅਕਸਰ ਰਾਜਧਾਨੀ ਮੋਗਾਦਿਸ਼ੂ ਵਿਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੱਦਾ ਹੈ। ਇਹ ਸੰਗਠਨ ਅਲ-ਕਾਇਦਾ ਨਾਲ ਜੁੜਿਆ ਹੈ।
ਰੇਲਵੇ ਸੈਕਟਰ 'ਚ ਭਾਰਤੀ ਫਰਮ ਨਾਲ ਕੰਮ ਕਰ ਮਿਲਿਆ ਤਜ਼ਰਬਾ : ਨੇਪਾਲੀ ਕੰਪਨੀ
NEXT STORY