ਲੀਮਾ— ਪੇਰੂ 'ਚ ਯਾਤਰੀ ਬੱਸ ਨਦੀ 'ਚ ਡਿੱਗਣ ਕਾਰਨ ਸ਼ੁੱਕਰਵਾਰ ਨੂੰ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਪੇਰੂ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੇਰੂ ਦੇ ਰਾਸ਼ਟਰੀ ਆਪਾਤ ਮੁਹਿੰਮ ਕੇਂਦਰ ਤੇ ਰਾਸ਼ਟਰੀ ਨਾਗਰਿਕ ਸੁਰੱਖਿਆ ਸੰਸਥਾਨ ਮੁਤਾਬਕ ਬੱਸ 'ਚ 50 ਯਾਤਰੀ ਸਵਾਰ ਸਨ।
ਅੰਬੋ ਸੂਬੇ ਦੇ ਸੈਨ ਰਾਫੇਲ ਜ਼ਿਲੇ ਦੇ ਹਾਈਵੇਅ 'ਤੇ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ ਤੇ ਨਦੀ 'ਚ ਜਾ ਡਿੱਗੀ। ਬਚਾਅ ਕਰਮਚਾਰੀਆਂ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ। ਬੱਸ ਪੇਰੂ ਦੀ ਰਾਜਧਾਨੀ ਲੀਮਾ ਤੋਂ ਸੈਂਟ ਮਾਰਟਿਨ ਸੂਬੇ ਦੇ ਟਾਰਾਪੋਟੋ ਜਾ ਰਹੀ ਸੀ। ਸਥਾਨਕ ਪ੍ਰਸ਼ਾਸਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਅਫਗਾਨਿਸਤਾਨ: ਵਾਲੀਬਾਲ ਮੈਦਾਨ 'ਚ ਧਮਾਕਾ, 4 ਲੋਕਾਂ ਦੀ ਮੌਤ
NEXT STORY