ਕਾਬੁਲ (ਭਾਸ਼ਾ) : ਕਾਬੁਲ ਦੇ ਅੰਤਰਰਾਸ਼ਟਰੀ ਹਵਾਈਅੱਡੇ ਦੇ ਬਾਹਰ ਵੀਰਵਾਰ ਨੂੰ ਹੋਏ ਆਤਮਘਾਤੀ ਧਮਾਕਿਆਂ ਵਿਚ ਘੱਟ ਤੋਂ ਘੱਟ 95 ਅਫ਼ਗਾਨਾਂ ਦੀ ਮੌਤ ਹੋਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰ ਨਾਲ ਹੋਣ ਕਾਰਨ ਨਾਮ ਨਾ ਦੱਸਣ ਦੀ ਸ਼ਰਤ ’ਤੇ ਅਧਿਕਾਰੀ ਨੇ ਦੱਸਿਆ ਕਿ ਅਸਲ ਵਿਚ ਮ੍ਰਿਤਕਾਂ ਦੀ ਸੰਖਿਆ ਇਸ ਤੋਂ ਵੀ ਜ਼ਿਆਦਾ ਹੋਵੇਗੀ, ਕਿਉਂਕਿ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਅਫ਼ਗਾਨ ਅਤੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਗਸਤ 2011 ਦੇ ਬਾਅਦ ਤੋਂ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਲਈ ਸਭ ਤੋਂ ਖ਼ਤਰਨਾਕ ਦਿਨ ਵਿਚ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਬੀਤੇ ਦਿਨ ਹੋਏ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 95 ਅਫ਼ਗਾਨ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ।
ਇਹ ਵੀ ਪੜ੍ਹੋ: IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ
ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ‘ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ’ (ਆਈ.ਐੱਸ.ਕੇ.ਪੀ.) ਨੇ ਕਾਬੁਲ ਹਵਾਈਅੱਡੇ ਦੇ ਬਾਹਰ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਆਈ.ਐੱਸ. ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਹਮਲੇ ਦੀ ਜ਼ਿੰਮੇਦਾਰੀ ਲੈਂਦੇ ਹੋਏ ਕਿਹਾ ਕਿ ਉਸ ਨੇ ਅਮਰੀਕੀ ਫ਼ੌਜੀਆਂ ਅਤੇ ਉਸ ਦੇ ਅਫ਼ਗਾਨ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ। ਬਿਆਨ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ
ਅਫਗਾਨ ਲੋਕਾਂ ਨੂੰ ਲੈ ਕੇ ਇਟਲੀ ਦੀ ਆਖਰੀ ਉਡਾਣ ਪਹੁੰਚੀ ਰੋਮ
NEXT STORY