ਮੈਕਸੀਕੋ (ਇੰਟ)- ਕਹਿੰਦੇ ਹਨ ਪੜ੍ਹਾਈ-ਲਿਖਾਈ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਨਸਾਨ ਕਿਸੇ ਵੀ ਉਮਰ ਵਿਚ ਸਿੱਖਣਾ ਸ਼ੁਰੂ ਕਰ ਸਕਦਾ ਹੈ। ਇਸੇ ਕਹਾਵਤ ਨੂੰ 84 ਸਾਲਾ ਇਕ ਦਾਦੀ ਨੇ ਸੱਚ ਕਰ ਦਿਖਾਇਆ ਹੈ। ਉਸਨੇ ਇਸ ਉਮਰ ਵਿਚ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਹੈ। ਉਂਝ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਈ ਉਮਰ ਹੁੰਦੀ ਨਹੀਂ ਹੈ। ਅਜਿਹੇ ਵਿਚ ਦਾਦੀ ਨੂੰ ਵੀ ਜਦੋਂ ਜ਼ਿੰਦਗੀ ਵਿਚ ਫੁਰਸਤ ਮਿਲੀ ਤਾਂ ਦਹਾਕਿਆਂ ਤੋਂ ਛੁੱਟਿਆ ਹੋਇਆ ਆਪਣਾ ਕੰਮ ਪੂਰਾ ਕਰ ਲਿਆ। ਜਿਸ ਉਮਰ ਵਿਚ ਯਾਦਦਾਸ਼ਤ ਘਟਣ ਲੱਗਦੀ ਹੈ, ਉਸ ਉਮਰ ਵਿਚ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਦੁਨੀਆ ਭਰ ਵਿਚ ਲੋਕਾਂ ਲਈ ਮਿਸਾਲ ਬਣ ਗਈ।
ਪੋਤੀ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਫੋਟੋਆਂ
ਅਸੀਂ ਗੱਲ ਕਰ ਰਹੇ ਹਾਂ ਮੈਕਸੀਕੋ ਦੀ ਇਕ ਔਰਤ ਦੀ ਜਿਸਦਾ ਨਾਂ ਇਰਮਾ ਗਲੋਰੀਆ ਐਸਕਿਵਵੇਲ ਹੈ। ਉਸਨੇ ਸੈਂਟਰੋ ਬਾਲਿਚਲੇਰਾਟੋ ਟੈਕਨਾਲੌਜੀਕੋ ਐਗਰੋਪੇਕਿਊਰੀਓ ਵਿਚ ਅਧਿਐਨ ਕਰਨ ਤੋਂ ਬਾਅਦ ਹਾਈ ਸਕੂਲ ਤੋਂ ਬੈਚੁਲਰ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ ਹੈ।ਐਸਕਿਵਵੇਲ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗ੍ਰੈਜੂਏਸਨ ਦੀ ਡਿਗਰੀ ਪ੍ਰਾਪਤ ਕੀਤੀ। ਉਸਦੀ ਪੋਤੀ, ਡੇਵਿਲਾ ਨੇ ਆਪਣੀ ਦਾਦੀ ਦੀਆਂ ਬੇਹੱਦ ਪਿਆਰੀਆਂ ਫੋਟੋਆਂ ਸ਼ੇਅਰ ਕੀਤੀਆਂ, ਜਿਸ ਵਿਚ ਉਹ ਟੋਪੀ ਅਤੇ ਗਾਉਨ ਪਹਿਨਕੇ ਆਪਣੀ ਡਿਗਰੀ ਨੂੰ ਫੜੀ ਦਿਖਾਈ ਦੇ ਰਹੀ ਹੈ। ਉਸਦੇ ਚਿਹਰੇ ’ਤੇ ਇਕ ਵੱਖਰੀ ਹੀ ਖੁਸ਼ੀ ਦਿਸ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦਾ ਕੋਵਿਡ-19 ਟੈਸਟ ਦੁਬਾਰਾ ਪਾਜ਼ੇਟਿਵ, ਆਈਸੋਲੇਸ਼ਨ 'ਚ ਰਹਿਣਗੇ
ਡੇਵਿਲਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਸਾਨੂੰ ਆਪਣੀ ਦਾਦੀ ’ਤੇ ਬਹੁਤ ਮਾਣ ਹੈ, ਉਹ ਆਪਣੇ ਇਕ ਹੋਰ ਟੀਚਾ ਨੂੰ ਪੂਰਾ ਕਰਨ ਵਿਚ ਸਫਲ ਰਹੀ। ਉਹ ਆਪਣੇ ਟੀਚਿਆਂ ਨੂੰ ਕਦੇ ਨਹੀਂ ਛੱਡਣ ਲਈ ਇਕ ਉਦਾਹਰਣ ਹੈ। ਇਰਮਾ ਗਲੋਰੀਆ ਦੀਆਂ ਹੋਰ ਫੋਟੋਆਂ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਆਪਣੇ ਤੋਂ ਛੋਟੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਫੋਟੋ ਖਿੱਚਵਾ ਰਹੀ ਹੈ। ਲੋਕ ਉਸਦੇ ਹੌਂਸਲੇ ਦੀ ਦਾਤ ਦੇ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀਲੰਕਾ ’ਚ ਮਹਿੰਗਾਈ ਜੁਲਾਈ ਮਹੀਨੇ ’ਚ 61 ਫੀਸਦੀ ਦੇ ਕਰੀਬ ਪਹੁੰਚੀ
NEXT STORY