ਸਨਾ (ਸਿਨਹੂਆ)- ਉੱਤਰੀ ਯਮਨ ਦੇ ਸਾਦਾ ਪ੍ਰਾਂਤ ’ਚ ਸਰਹੱਦ ਦੇ ਕੋਲ ਬਜ਼ਾਰ ’ਚ ਹੋਏ ਹਮਲੇ ’ਚ 10 ਨਾਗਰਿਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਈ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਯਮਨ ਲਈ ਸੰਯੁਕਤ ਰਾਸ਼ਟਰ ਮਾਨਵੀ ਤਾਲਮੇਲਕ ਲਿਸੇਗ੍ਰਾਂਡੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਹਮਲਾ ਇਕ ਹਫਤੇ ਬਾਅਦ ਇਕ ਅਜਿਹੀ ਹੀ ਘਟਨਾ ਦੇ ਕਾਰਨ ਹੋਇਆ, ਜਿਸ ’ਚ ਇਕ ਥਾਂ ’ਤੇ 10 ਨਾਗਰਿਕਾਂ ਦੀ ਮੌਤ ਹੋਈ ਸੀ। ਅਲਰਾਕੂ ਬਜ਼ਾਰ ’ਚ ਹੋਏ ਹਮਲੇ ’ਚ ਮਾਰੇ ਗਏ ਲੋਕਾਂ ’ਚ ਚਾਰ ਬੱਚੇ ਅਤੇ ਇਕ ਔਰਤ ਸ਼ਾਮਲ ਹੈ। ਸ਼੍ਰੀ ਗ੍ਰਾਂਡੇ ਨੇ ਕਿਹਾ ਇਸ ਹਮਲੇ ’ਚ ਕਈ ਈਥੋਪੀਅਨ ਮਾਰੇ ਗਏ ਅਤੇ ਜਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੇ ਪਿਛੇ ਕਿਸ ਦਾ ਹੱਥ ਹੈ ਇਸਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ।
ਨਿਰੋਗ ਤੇ ਸਿਹਤਮੰਦ ਜੀਵਨ ਲਈ ਚੰਗੇ ਆਚਰਣ ਜੀਵਨ 'ਚ ਹੋਣੇ ਜ਼ਰੂਰੀ : ਚੇਤਨਾ ਨੰਦ
NEXT STORY