ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਇਵਾਨਾ 'ਤੇ ''ਧਿਆਨ ਆਕਰਸ਼ਿਤ ਕਰਨ ਅਤੇ ਆਪਣੇ ਸਵਾਰਥ ਲਈ ਸ਼ੋਰ ਮਚਾਉਣ'' ਦਾ ਦੋਸ਼ ਲਗਾਇਆ ਹੈ। ਇਵਾਨਾ ਨੇ ਆਪਣੀ ਕਿਤਾਬ ਦਾ ਪ੍ਰਚਾਰ ਕਰਦੇ ਹੋਏ ਮਜਾਕੀਆ ਢੰਗ ਨਾਲ ਖੁਦ ਨੂੰ ਪ੍ਰਥਮ ਮਹਿਲਾ ਦੱਸਿਆ ਸੀ। ਆਪਣੀ ਨਵੀਂ ਕਿਤਾਬ 'ਰਾਇਜਿੰਗ ਟਰੰਪ' ਦੇ ਪ੍ਰਚਾਰ ਲਈ ਇਕ ਨਿਊਜ਼ ਚੈਨਲ ਨਾਲ ਇੰਟਰਵਿਊ ਵਿਚ 68 ਸਾਲਾ ਇਵਾਨਾ ਟਰੰਪ ਨੇ 45ਵੇਂ ਅਮਰੀਕੀ ਰਾਸ਼ਟਰਪਤੀ ਨਾਲ ਆਪਣੇ ਸੰਬੰਧਾਂ ਦੇ ਬਾਰੇ ਦੱਸਦੇ ਸਮੇਂ ਹਲਕਾ-ਫੁਲਕਾ ਮਜਾਕ ਕੀਤਾ ਸੀ। ਉਨ੍ਹਾਂ ਨੇ ਕਿਹਾ,''ਮੇਰੇ ਕੋਲ ਵਾਈਟ ਹਾਊਸ ਦਾ ਸਿੱਧਾ ਨੰਬਰ ਹੈ ਪਰ ਮੈਂ ਉਨ੍ਹਾਂ ਨੂੰ ਫੋਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਉੱਥੇ ਮੇਲਾਨੀਆ ਹੈ ਅਤੇ ਮੈਂ ਅਸਲ ਵਿਚ ਨਹੀਂ ਚਾਹੁੰਦੀ ਕਿ ਜਲਨ ਜਿਹਾ ਕੁਝ ਹੋਵੇ। ਕਿਉਂਕਿ ਦੇਖਿਆ ਜਾਵੇ ਤਾਂ ਮੈਂ ਟਰੰਪ ਦੀ ਪਹਿਲੀ ਪਤਨੀ ਹਾਂ। ਮੈਂ ਪ੍ਰਥਮ ਮਹਿਲਾ ਹਾਂ।''
ਨਿਊਜ਼ ਚੈਨਲ ਨੋ ਮੇਲਾਨੀਆ ਦੀ ਬੁਲਾਰਾ ਸਟੇਫਨੀ ਗ੍ਰਿਸ਼ਾਮ ਦਾ ਬਿਆਨ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ,''ਸ਼੍ਰੀਮਤੀ ਟਰੰਪ ਨੇ ਵਾਈਟ ਹਾਊਸ ਨੂੰ ਬੇਰਨ ਅਤੇ ਰਾਸ਼ਟਰਪਤੀ ਲਈ ਬਣਾਇਆ ਹੈ। ਬੇਰਨ ਟਰੰਪ ਦੇ ਸਭ ਤੋਂ ਛੋਟੇ ਬੇਟੇ ਹਨ।
ਇਸ ਬਿਆਨ ਵਿਚ ਅੱਗੇ ਕਿਹਾ ਗਿਆ,''ਉਨ੍ਹਾਂ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਰਹਿਣਾ ਪਸੰਦ ਹੈ ਅਤੇ ਅਮਰੀਕਾ ਦੀ ਪ੍ਰਥਮ ਮਹਿਲਾ ਹੋਣ ਦੇ ਨਾਤੇ ਉਹ ਸਨਮਾਨਿਤ ਮਹਿਸੂਸ ਕਰਦੀ ਹੈ। ਉਹ ਇਸ ਪਦਵੀ ਅਤੇ ਭੂਮਿਕਾ ਦੀ ਵਰਤੋਂ ਬੱਚਿਆਂ ਦੀ ਮਦਦ ਕਰਨ ਲਈ ਕਰੇਗੀ ਨਾ ਕਿ ਕਿਤਾਬਾਂ ਵੇਚਣ ਲਈ।'' ਗ੍ਰਿਸ਼ਾਮ ਨੇ ਕਿਹਾ ਕਿ ਸਾਬਕਾ ਪਤਨੀ ਦੇ ਇਸ ਬਿਆਨ ਵਿਚ ਕੋਈ ਦਮ ਨਹੀਂ ਹੈ। ਇਹ ਬਦਕਿਸਮਤੀ ਹੈ ਅਤੇ ਸਿਰਫ ਧਿਆਨ ਆਕਰਸ਼ਿਤ ਕਰਨ ਲਈ ਆਪਣੇ ਸਵਾਰਥ ਲਈ ਦਿੱਤਾ ਗਿਆ ਬਿਆਨ ਹੈ। ਇਵਾਨਾ ਅਤੇ ਟਰੰਪ ਦਾ ਵਿਆਹ ਸਾਲ 1979 ਵਿਚ ਹੋਇਆ ਸੀ। ਉਨ੍ਹਾਂ ਦਾ ਸਾਲ 1992 ਵਿਚ ਤਲਾਕ ਹੋ ਗਿਆ ਸੀ। ਇਸ ਮਗਰੋਂ ਟਰੰਪ ਨੇ ਮੈਪਲ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ। ਉਸ ਦਾ ਵੀ 6 ਸਾਲ ਬਾਅਦ ਤਲਾਕ ਹੋ ਗਿਆ ਸੀ। ਮੇਲਾਨੀਆ ਟਰੰਪ ਦੀ ਤੀਜੀ ਪਤਨੀ ਹੈ।
ਆਪਣੀ ਫੌਜ ਨੂੰ ਮਜ਼ਬੂਤ ਕਰੇਗਾ ਤਾਈਵਾਨ ਪਰ ਸ਼ਾਂਤੀ ਦਾ ਹਿਮਾਇਤੀ
NEXT STORY