ਮੈਲਬੌਰਨ (ਭਾਸ਼ਾ): ਇਜ਼ਰਾਈਲ ਤੋਂ ਛੇ ਸਾਲ ਲੰਬੀ ਚੱਲੀ ਕਾਨੂੰਨੀ ਲੜਾਈ ਦੇ ਬਾਅਦ ਹਵਾਲਗੀ ਜ਼ਰੀਏ ਲਿਆਂਦੀ ਗਈ ਇਕ ਸਾਬਕਾ ਪ੍ਰਿੰਸੀਪਲ ਖ਼ਿਲਾਫ਼ ਬੱਚਿਆਂ ਦੇ ਯੌਨ ਸ਼ੋਸ਼ਣ ਦੇ 70 ਦੋਸ਼ਾਂ ਨੂੰ ਲੈਕੇ ਵੀਰਵਾਰ ਨੂੰ ਸੁਣਵਾਈ ਹੋਈ। ਮਲਕਾ ਲੀਫਰ (55) ਨੇ ਅਦਾਲਤ ਵਿਚ ਸੁਣਵਾਈ ਦੇ ਅਖੀਰ ਵਿਚ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ।
ਮੈਲਬੌਰਨ ਦੀ ਮਜਿਸਟ੍ਰੇਟ ਅਦਾਲਤ ਵਿਚ ਲੀਫਰ ਖ਼ਿਲਾਫ਼ ਦੋਸ਼ ਤੈਅ ਕਰਨ ਲਈ ਲੋੜੀਂਦੇ ਸਬੂਤ ਹਨ ਜਾਂ ਨਹੀਂ ਇਹ ਤੈਅ ਕਰਨ ਲਈ ਸੁਣਵਾਈ ਹੋ ਰਹੀ ਸੀ। ਲੀਫਰ 'ਤੇ ਦੋਸ਼ ਹੈ ਕਿ 2004 ਤੋਂ 2008 ਤੱਕ ਮੈਲਬੌਰਨ ਦੇ ਅਦਾਸ ਇਜ਼ਰਾਇਲ ਸਕੂਲ ਵਿਚ ਪ੍ਰਿੰਸੀਪਲ ਦੇ ਅਹੁਦੇ 'ਤੇ ਰਹਿੰਦੇ ਹੋਏ ਉਸ ਨੇ ਸਿਸਟਰ ਦਸੀ ਏਰਲਿਚ, ਨਿਕੋਲ ਮੇਅਰ ਅਤੇ ਏਲੀ ਸਾਪਰ ਦਾ ਸ਼ੋਸ਼ਣ ਕੀਤਾ। ਅਦਾਲਤ ਦੇ ਬੰਦ ਕਮਰੇ ਵਿਚ ਹੋਈ ਸੁਣਵਾਈ ਵਿਚ ਤਿੰਨੇ ਭੈਣਾਂ ਨੇ ਵੀਡੀਓ ਲਿੰਕ ਜ਼ਰੀਏ ਲੀਫਰ ਖ਼ਿਲਾਫ਼ ਬਿਆਨ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਟੀਕਾ ਲਗਵਾਉਣ 'ਤੇ ਹੀ ਮਿਲੇਗਾ ਕੰਮ, ਸਖ਼ਤੀ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ (ਤਸਵੀਰਾਂ)
ਲੀਫਰ ਵੀ ਮੈਲਬੌਰਨ ਸਥਿਤ ਮਹਿਲਾ ਜੇਲ੍ਹ ਦਾਮੇ ਫਿਲਿਸ ਸੈਂਟਰ ਤੋਂ ਵੀਡੀਓ ਲਿੰਕ ਜ਼ਰੀਏ ਸੁਣਵਾਈ ਵਿਚ ਸ਼ਾਮਲ ਹੋਈ। ਮੈਲਬੌਰਨ ਵਿਚ ਫਿਲਹਾਲ ਕੋਵਿਡ-19 ਕਾਰਨ ਤਾਲਾਬੰਦੀ ਲੱਗੀ ਹੋਈ ਹੈ। ਜੱਜ ਮਜਿਸਟ੍ਰੇਟ ਜੋਹਾਨਾ ਮੇਟਕਾਫ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਲੀਫਰ ਨੂੰ ਦੋਸ਼ੀ ਠਹਿਰਾਉਣ ਲਈ ਉਹਨਾਂ ਖ਼ਿਲਾਫ਼ ਲੋੜੀਂਦੇ ਸਬੂਤ ਹਨ। ਇਹਨਾਂ ਮਾਮਲਿਆਂ ਵਿਚ ਅਗਲੀ ਸੁਣਵਾਈ ਵਿਕਟੋਰੀਆ ਕਾਊਂਟੀ ਦੀ ਅਦਾਲਤ ਵਿਚ 21 ਅਕਤੂਬਰ ਨੂੰ ਹੋਵੇਗੀ।
ਇਟਲੀ 'ਚ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਵਿਸ਼ੇਸ਼ ਮੀਟਿੰਗ 25 ਸਤੰਬਰ ਨੂੰ
NEXT STORY