ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਵਿਕਟੋਰੀਆ ਸੂਬੇ ਦੇ ਸ਼ਹਿਰ ਮੈਲਬੌਰਨ ਵਿਚ ਬਲੈਕ ਲਾਈਵਸ ਮੈਟਰ ਰੈਲੀ ਵਿਚ ਸ਼ਾਮਲ ਹੋਣ ਵਾਲਾ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਵਿਕਟੋਰੀਆ ਹੈਲਥ ਨੇ ਪੁਸ਼ਟੀ ਕੀਤੀ ਹੈ ਕਿ ਵਿਅਕਤੀ ਪਿਛਲੇ 24 ਘੰਟਿਆਂ ਵਿਚ ਸੂਬੇ ਭਰ ਵਿਚੋਂ ਪਾਏ ਗਏ 12 ਮਾਮਲਿਆਂ ਵਿਚੋਂ ਇਕ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੇਟ ਸੁਟਨ ਨੇ ਕਿਹਾ ਕਿ ਇਹ ਸ਼ਨੀਵਾਰ 6 ਜੂਨ ਨੂੰ ਸਮੂਹਿਕ ਸਭਾ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਨਾਲ ਸਬੰਧਤ ਨਹੀਂ ਮੰਨਿਆ ਜਾਂਦਾ।
ਸੁਟਨ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਨੇ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਿਆ ਸੀ ਅਤੇ ਉਸ ਵਿਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਸਨ। ਵਿਅਕਤੀ ਨੇ ਦੂਜਿਆਂ ਤੋਂ ਨਿਸ਼ਚਿਤ ਦੂਰੀ ਵੀ ਬਣਾਈ ਹੋਈ ਸੀ।ਇਸ ਗੱਲਦੀ ਪੂਰੀ ਸੰਭਾਵਨਾ ਹੈ ਕਿ ਉਸ ਕਿਸੇ ਹੋਰ ਜਗ੍ਹਾ ਤੋਂ ਵਾਇਰਸ ਨਾਲ ਪੀੜਤ ਹੋਇਆ ਹੋਵੇ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ
ਕੋਵਿਡ-19 ਦੇ ਹੋਰ ਨਵੇਂ ਮਾਮਲਿਆਂ ਵਿਚੋਂ 7 ਕੋਬਰਗ, ਬ੍ਰੌਡਮੇਡੋਜ਼ ਅਤੇ ਪਕੇਨਹੈਮ ਦੇ ਉਪਨਗਰਾਂ ਵਿਚ ਇਕ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ। ਇਹਨਾਂ ਵਿਚ 4 ਸਕੂਲੀ ਬੱਚੇ ਸ਼ਾਮਲ ਹਨ, ਜਿਹਨਾਂ ਵਿਚੋਂ 2 ਬਰੌਡਮੀਡੇਜ਼ ਵਿਚ ਸੈਂਟ ਡੋਮਿਨਿਕਸ ਸਕੂਲ ਵਿਚ ਅਤੇ ਦੋ ਹੋਰ ਪਕੇਨਹੈਮ ਸਪਰਿੰਗਜ਼ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਹਨ। ਸੁਰੱਖਿਆ ਦੇ ਤੌਰ 'ਤੇ ਦੋਵੇਂ ਸਕੂਲ ਤੁਰੰਤ ਬੰਦ ਕਰ ਦਿੱਤੇ ਗਏ ਹਨ। ਬਾਕੀ ਨਵੇਂ ਮਾਮਲਿਆਂ ਵਿਚੋਂ 2 ਹਸਪਤਾਲ ਦੇ ਇਕ ਮਰੀਜ਼ ਨਾਲ ਸਬੰਧਤ ਹਨ।ਇਹਨਾਂ ਵਿਚੋਂ ਇਕ ਹੋਟਲ ਵਿਚ ਕੁਆਰੰਟੀਨ ਹੈ ਅਤੇ ਦੂਜੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਨੇਡਾ 'ਚ ਕੋਰੋਨਾ ਵਾਇਰਸ ਦਾ ਹੁਣ ਕਿੰਨਾ ਖਤਰਾ, ਦੇਖੋ ਇਹ ਰਿਪੋਰਟ
NEXT STORY