ਸਿਡਨੀ (ਬਿਊਰੋ): ਦੁਨੀਆ ਭਰ ਵਿਚ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹੁਣ ਆਸਟ੍ਰੇਲੀਆ ਦਾ ਮਨੁੱਖਤਾ ਨੂੰ ਸ਼ਰਮਿੰਦਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊ ਸਾਊਥ ਵੇਲਜ਼ ਸੂਬੇ ਵਿਚ ਰਹਿਣ ਵਾਲੇ ਇਕ 40 ਸਾਲ ਦੇ ਸ਼ਖਸ ਨੇ ਆਪਣੇ ਘਰ ਵਿਚ 6 ਔਰਤਾਂ ਨੂੰ ਸੈਕਸ ਸਲੇਵ ਬਣਾ ਕੇ ਰੱਖਿਆ ਸੀ। ਪੁਲਸ ਨੇ ਦੋਸ਼ੀ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਚੱਲਿਆ ਹੈ ਕਿ ਸ਼ਖਸ ਆਰਮੀ ਵਿਚ ਕੰਮ ਕਰ ਚੁੱਕਾ ਹੈ।
ਆਸਟ੍ਰੇਲੀਆ ਦੀ ਫੈਡਰਲ ਪੁਲਸ ਨੇ ਜੇਮਸ ਰੌਬਰਟ ਡੇਵਿਸ ਦੇ ਪੇਂਡੂ ਇਲਾਕੇ ਵਿਚ ਬਣਾਏ ਗਏ ਘਰ ਵਿਚ ਵੀਰਵਾਰ ਨੂੰ ਛਾਪਾ ਮਾਰਿਆ। ਪੁਲਸ ਨੂੰ ਕਾਫੀ ਵੱਡੇ ਇਲਾਕੇ ਵਿਚ ਫੈਲੇ ਘਰ ਵਿਚੋਂ ਕਈ ਸ਼ੱਕੀ ਚੀਜ਼ਾਂ ਹੱਥ ਲੱਗੀਆਂ। ਜਾਂਚ ਦੇ ਬਾਅਦ ਪੁਲਸ ਨੇ ਡੇਵਿਸ 'ਤੇ ਇਨਸਾਨਾਂ ਨੂੰ ਗੁਲਾਮ ਬਣਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਸ਼ਖਸ ਖੁਦ ਨੂੰ ਹਾਊਸ ਆਫ ਕੈਡਿਫਰ ਦਾ ਪ੍ਰਮੁੱਖ ਦੱਸਦਾ ਸੀ। ਇਕ ਪੀੜਤ ਬੀਬੀ ਨੇ ਆਸਟ੍ਰੇਲੀਆ ਦੇ ਏ.ਬੀ.ਸੀ. ਨਿਊਜ਼ ਨੂੰ ਦੱਸਿਆ ਕਿ ਡੇਵਿਸ ਨੇ ਉਹਨਾਂ ਦੇ ਗਲੇ ਵਿਚ ਸਟੈਨਲੈੱਸ ਸਟੀਲ ਦਾ ਪੱਟਾ ਪਾ ਕੇ ਧਾਤ ਦੇ ਪਿੰਜ਼ਰੇ ਵਿਚ ਬੰਦ ਕਰ ਦਿੱਤਾ ਸੀ।
ਆਸਟ੍ਰੇਲੀਆ ਦੀ ਫੈਡਰਲ ਪੁਲਸ ਨੇ ਜੇਮਜ਼ ਰੌਬਰਟ ਡੇਵਿਸ ਦੇ ਘਰ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਡੇਵਿਸ ਦੀ ਪ੍ਰਾਪਰਟੀ ਕਾਫੀ ਵੱਡੇ ਇਲਾਕੇ ਵਿਚ ਸਥਿਤ ਹੈ। ਛਾਪੇਮਾਰੀ ਵਿਚ ਪੁਲਸ ਨੂੰ ਕਰੀਬ 15 ਘੰਟੇ ਲੱਗੇ। abc.net.au ਦੀ ਰਿਪੋਰਟ ਮੁਤਾਬਕ ਡੇਵਿਸ ਨੇ ਲੱਕੜ ਦੀਆਂ ਛੋਟੀਆਂ-ਛੋਟੀਆਂ ਕਈ ਝੌਂਪੜੀਆਂ ਬਣਾਈਆਂ ਹੋਈਆਂ ਸਨ। ਇਹ ਝੌਂਪੜੀਆਂ ਮੁੱਖ ਇਮਾਰਤ ਤੋਂ ਕਈ ਸੌ ਮੀਟਰ ਦੀ ਦੂਰੀ 'ਤੇ ਸਥਿਤ ਸਨ। ਇਹਨਾਂ ਵਿਚ ਸਿੰਗਲ ਬੈੱਡ ਲਗਾਏ ਗਏ ਸਨ।
ਗੌਰਤਲਬ ਹੈ ਕਿ ਆਸਟ੍ਰੇਲੀਆ ਡੇਵਿਸ ਕਰੀਬ 17 ਸਾਲ ਤੱਕ ਆਸਟ੍ਰੇਲੀਆ ਦੇ ਡਿਫੈਂਸ ਫੋਰਸ ਵਿਚ ਕੰਮ ਕਰ ਚੁੱਕਾ ਹੈ। ਪੁਲਸ ਦੇ ਦਸਤਾਵੇਜ਼ਾਂ ਮੁਤਾਬਕ ਡੇਵਿਸ 'ਤੇ 2012 ਤੋਂ 2015 ਵਿਚ ਔਰਤਾਂ ਨੂੰ ਗੁਲਮ ਬਣਾਉਣ ਦੇ ਦੋਸ਼ ਲਗਾਏ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਪੀੜਤ ਔਰਤਾਂ ਨੂੰ ਗੁੰਮਰਾਹ ਕੀਤਾ ਅਤੇ ਉਹਨਾਂ ਨਾਲ ਸਰੀਰਕ, ਮਾਨਸਿਕ ਅਤੇ ਯੌਨ ਦੁਰਵਿਵਹਾਰ ਕੀਤਾ। ਪੁਲਸ ਨੇ ਇਹ ਵੀ ਕਿਹਾ ਹੈ ਕਿ ਔਰਤਾਂ ਤੋਂ ਵੇਸਵਾਪੁਣੇ ਦਾ ਕੰਮ ਵੀ ਕਰਾਇਆ ਜਾਂਦਾ ਸੀ। ਇਹ ਕੰਮ ਡੇਵਿਸ ਦੀ ਨਿਗਰਾਨੀ ਵਿਚ ਹੁੰਦਾ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਧੋਖਾਧੜੀ ਮਾਮਲੇ 'ਚ ਭਾਰਤੀ ਨਾਗਰਿਕ ਨੂੰ 3 ਸਾਲ ਦੀ ਸਜ਼ਾ
ਔਰਤਾਂ ਨੂੰ ਵੇਸਵਾਪੁਣੇ ਦੇ ਬਦਲੇ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਜਿਹੜੀਆਂ ਔਰਤਾਂ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਡੇਵਿਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।ਪੁਲਸ ਨੇ ਸਬੂਤ ਦੇ ਤੌਰ 'ਤੇ ਕਈ ਫੋਨ, ਕੈਮਰੇ ਅਤੇ ਕੰਪਿਊਟਰ ਜ਼ਬਤ ਕੀਤੇ ਹਨ। ਡੇਵਿਸ ਨੇ ਕਥਿਤ ਤੌਰ 'ਤੇ ਸੈਕਸ ਗੁਲਾਮ ਬਣਾਈਆਂ ਗਈਆਂ ਔਰਤਾਂ ਤੋਂ ਸਮਝੌਤੇ 'ਤੇ ਦਸਤਖਤ ਕਰਾਏ ਸਨ। ਇਹਨਾਂ ਸਮਝੌਤਿਆਂ ਵਿਚ ਦਿਖਾਇਆ ਗਿਆ ਸੀ ਕਿ ਔਰਤਾਂ ਆਪਣੀ ਮਰਜ਼ੀ ਨਾਲ ਖੁਦ ਨੂੰ ਡੇਵਿਸ ਦੇ ਹਵਾਲੇ ਕਰ ਰਹੀਆਂ ਹਨ।
ਪੁਲਸ ਦਾ ਕਹਿਣਾ ਹੈ ਕਿ ਰਸਮੀ ਤੌਰ 'ਤੇ ਹਾਲੇ ਸਿਰਫ ਇਕ ਪੀੜਤ ਦੇ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ ਪਰ ਹਾਲੇ ਹੋਰ ਦੋਸ਼ ਤੈਅ ਕੀਤੇ ਜਾ ਸਕਦੇ ਹਨ। ਉੱਥੇ 2018 ਵਿਚ ਡੇਵਿਸ ਨੇ ਇਕ ਟੀਵੀ ਸ਼ੋਅ ਵਿਚ ਸ਼ਿਰਕਤ ਕੀਤੀ ਸੀ, ਜਿਸ ਦਾ ਸਿਰਲੇਖ 'ਕੈਡਿਫਰ: ਪਿਆਰ, ਪਰਿਵਾਰ ਅਤੇ ਗੁਲਾਮੀ ਨਾਲ ਜੁੜੀ ਇਕ ਕਹਾਣੀ' ਸੀ। ਇਸ ਤੋਂ ਪਹਿਲਾਂ ਡੇਵਿਸ ਖੁਦ ਨੂੰ ਰੋਪ ਪਰਫਾਰਮਰ, ਫੇਟਿਸ਼ ਫੋਟੋਗ੍ਰਾਫਰ, ਬੀ.ਡੀ.ਐੱਸ.ਐੱਮ. ਰਾਈਟਰ, ਕਿੰਕ ਐਜੁਕੇਟਰ ਅਤੇ ਵਕੀਲ ਸਲਾਹਕਾਰ ਦੱਸਿਆ ਕਰਦਾ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਲੀਫੋਰਨੀਆ: ਏਸ਼ੀਅਨ ਲੋਕਾਂ ਨਾਲ ਨਫ਼ਰਤੀ ਘਟਨਾਵਾਂ ਵਿਚ ਹੋਇਆ ਵਾਧਾ
NEXT STORY