ਮੈਲਬੌਰਨ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਨੇ ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਤੋਂ ਬਗੈਰ ਲਗਾਤਾਰ ਆਪਣਾ 10ਵਾਂ ਦਿਨ ਰਿਕਾਰਡ ਕੀਤਾ। ਜਦਕਿ ਹੋਟਲ ਇਕਾਂਤਵਾਸ ਵਿਚ ਪਰਤੇ ਯਾਤਰੀਆਂ ਵਿਚ ਚਾਰ ਮਾਮਲੇ ਸਨ।
ਐਨ.ਐਸ.ਡਬਲਯੂ. ਹੈਲਥ ਉਹਨਾਂ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ ਜੋ ਹਾਲ ਹੀ ਵਿਚ ਦੱਖਣੀ ਆਸਟ੍ਰੇਲੀਆ ਤੋਂ ਰਾਜ ਵਿਚ ਪਹੁੰਚੇ ਹਨ। ਐਨ.ਐਸ.ਡਬਲਯੂ. ਹੈਲਥ ਦੇ ਡਾਕਟਰ ਜੇਰੇਮੀ ਮੈਕਨੈਂਟੀ ਨੇ ਕਿਹਾ,“ਸਿਡਨੀ ਅਤੇ ਬ੍ਰੋਕਨ ਹਿੱਲ ਦੋਹਾਂ ਲਈ ਹਾਲ ਹੀ ਦੀਆਂ ਉਡਾਣਾਂ ਵਿਚ ਸਵਾਰੀਆਂ ਨੂੰ ਐਨ.ਐਸ.ਡਬਲਯੂ. ਸਿਹਤ ਸਲਾਹ ਦਿੱਤੀ ਜਾ ਰਹੀ ਹੈ ਅਤੇ ਐਡੀਲੇਡ ਵਿਚ ਕਈ ਚਿੰਤਾਵਾਂ ਦੇ ਸਥਾਨਾਂ ਬਾਰੇ ਜਾਗਰੁਕ ਕੀਤਾ ਗਿਆ ਹੈ।”
ਪੜ੍ਹੋ ਇਹ ਅਹਿਮ ਖਬਰ- ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਅਰਥਵਿਵਸਥਾ 'ਚ ਦਿੱਤਾ 7.6 ਅਰਬ ਡਾਲਰ ਦਾ ਯੋਗਦਾਨ
ਡਾਕਟਰ ਮੈਕਨੈਂਟੀ ਨੇ ਇਹ ਵੀ ਕਿਹਾ ਕਿ ਐਡੀਲੇਡ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਹਵਾਈ ਅੱਡੇ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੱਖਣੀ ਆਸਟ੍ਰੇਲੀਆ ਦੇ ਲੋਕਾਂ ਨੂੰ ਇਹਨਾਂ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਜਾ ਰਿਹਾ ਹੈ। ਐਡੀਲੇਡ ਦੇ ਉੱਤਰ ਵਿਚ ਫੈਲਣ ਤੋਂ ਬਾਅਦ ਦੂਜੇ ਰਾਜਾਂ ਅਤੇ ਖੇਤਰਾਂ ਨੇ ਆਪਣੀਆਂ ਸਰਹੱਦਾਂ ਦੱਖਣੀ ਆਸਟ੍ਰੇਲੀਆ ਲਈ ਬੰਦ ਕਰ ਦਿੱਤੀਆਂ ਹਨ। ਜਦਕਿ ਐਨ.ਐਸ.ਡਬਲਯੂ. ਹਾਲੇ ਵੀ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਰਿਹਾ ਹੈ। ਐਨ.ਐਸ.ਡਬਲਯੂ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕੱਲ ਕਿਹਾ ਕਿ ਰਾਜ ਨੂੰ ਮਹਾਮਾਰੀ ਦੇ ਨਾਲ ਰਹਿਣਾ ਸਿੱਖਣਾ ਚਾਹੀਦਾ ਹੈ ਅਤੇ ਸਪਾਈਕਸ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- 13 ਸਾਲਾ ਬੱਚੀ ਦਾ 48 ਸਾਲ ਦੇ ਵਿਅਕਤੀ ਨਾਲ ਜ਼ਬਰੀ ਵਿਆਹ, ਪਾਲ ਰਹੀ ਆਪਣੀ ਉਮਰ ਦੇ ਬੱਚੇ
ਇਟਲੀ ਦੀ ਖੇਤੀਬਾੜੀ ਦੀ ਮਸ਼ੀਨਰੀ ਵੇਚਣ ਦੀ ਟਰਨਓਵਰ 11 ਅਰਬ ਤੋਂ ਵੱਧ
NEXT STORY