ਕੈਨਬਰਾ (ਭਾਸ਼ਾ): ਕੋਵਿਡ-19 ਤੋਂ ਸੁਰੱਖਿਆ ਲਈ ਆਸਟ੍ਰੇਲੀਆ ਵਿਚ ਟੀਕਾਕਰਨ ਜਾਰੀ ਹੈ। ਆਸਟ੍ਰੇਲੀਆ ਨੇ ਐਸਟ੍ਰਾਜ਼ੈਨੇਕਾ ਟੀਕਾਕਰਨ 'ਤੇ ਰੋਕ ਲਗਾਉਣ ਮਗਰੋਂ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਉਪਲਬਧਤਾ ਵਧਾਉਣ ਦਾ ਫ਼ੈਸਲਾ ਲਿਆ ਹੈ। ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਟੀਕਾਕਰਨ ਦੀ ਇਸ ਮੁਹਿੰਮ ਵਿਚ ਜੁਲਾਈ ਤੋਂ ਤੇਜ਼ੀ ਲਿਆਉਣ ਦੀ ਆਸ ਕੀਤੀ ਗਈ ਹੈ।
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਇਥੇ ਇੱਕ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਿਤ ਕਰਦਿਆਂ, ਵੈਕਸੀਨ ਟੀਕਾਕਰਨ ਕੋਆਰਡੀਨੇਟਰ ਅਤੇ ਰਾਇਲ ਆਸਟ੍ਰੇਲੀਆਈ ਨੇਵੀ ਕਮੋਡੋਰ ਏਰਿਕ ਯੰਗ ਨੇ ਕਿਹਾ ਕਿ ਜੁਲਾਈ ਦੇ ਅਖੀਰ ਤੱਕ 136 ਟੀਕਾਕਰਨ ਕੇਂਦਰਾਂ ਵਿਚ 22 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਲਗਾਏ ਜਾਣਗੇ। ਹੁਣ ਇਹ ਟੀਕੇ ਦੇਸ਼ ਵਿਚ ਵੱਡੀ ਗਿਣਤੀ ਵਿਚ ਉਪਲਬਧ ਹਨ।'' ਆਪ੍ਰੇਸ਼ਨ ਕੋਵਿਡ ਸ਼ੀਲਡ ਦੇ ਕੋਆਰਡੀਨੇਟਰ ਜਨਰਲ, ਲੈਫਟੀਨੈਂਟ ਜਨਰਲ ਜੌਨ ਫ੍ਰੀਵੈਨ ਨੇ ਉਸੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਹ ਵੀ ਇਸ ਦੌਰਾਨ ਵਿਚਾਰ ਕਰ ਰਹੇ ਸਨ ਪਰ ਮੌਜੂਦਾ ਭਵਿੱਖਬਾਣੀਆਂ 'ਤੇ, ਅਸੀਂ ਅਗਸਤ ਤੋਂ ਸਤੰਬਰ ਅਤੇ ਅਕਤੂਬਰ ਮਹੀਨੇ ਤੱਕ ਫਾਈਜ਼ਰ ਦੀ ਉਪਲਬਧਤਾ ਨੂੰ ਵਧਾਉਣ ਦੀ ਉਮੀਦ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੁਆਰਾ ਸੋਮਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਇੱਕ ਮੀਟਿੰਗ ਐਸਟ੍ਰਾਜ਼ੈਨੇਕਾ ਟੀਕੇ ਤੱਕ ਪਹੁੰਚ ਨੂੰ ਸੀਮਤ ਕਰਨ ਦੇ ਫ਼ੈਸਲੇ ਦੇ ਪ੍ਰਭਾਵ 'ਤੇ ਵਿਚਾਰ ਕਰਨ ਲਈ ਕੀਤੀ ਗਈ।ਆਸਟ੍ਰੇਲੀਆਈ ਸਰਕਾਰ ਨੇ ਜੂਨ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਬਾਰੇ ਤਕਨੀਕੀ ਸਲਾਹਕਾਰ ਸਮੂਹ ਦੀ ਸਿਫਾਰਿਸ਼ 'ਤੇ ਟੀਕਾ ਉਪਲਬਧ ਕਰਾਇਆ ਜਾਵੇਗਾ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਅਪਡੇਟ ਕੀਤੀ ਸਲਾਹ ਨਵੇਂ ਸਬੂਤਾਂ 'ਤੇ ਅਧਾਰਿਤ ਸੀ ਜੋ 50-59 ਉਮਰ ਸਮੂਹ ਵਿਚ ਬਹੁਤ ਹੀ ਘੱਟ ਟੀ.ਟੀ.ਐੱਸ. (ਥ੍ਰੋਮੋਬਸਾਈਟੋਨੀਆ ਸਿੰਡਰੋਮ) ਦੀ ਸਥਿਤੀ ਵਿਚ ਵਧੇਰੇ ਜੋਖਮ ਨੂੰ ਦਰਸਾਉਂਦੀ ਹੈ।
ਹੰਟ ਮੁਤਾਬਕ, ਐਸਟ੍ਰਾਜ਼ੈਨੇਕਾ ਟੀਕਾ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਨੂੰ ਦੇਣਾ ਠੀਕ ਮੰਨਿਆ ਗਿਆ ਹੈ ਜੋ ਕਿ ਇਸ ਉਮਰ ਸਮੂਹ ਵਿਚ ਕੋਵਿਡ ਦੁਆਰਾ ਬਿਮਾਰੀ ਅਤੇ ਮੌਤ ਦੇ ਬਹੁਤ ਜ਼ਿਆਦਾ ਜੋਖਮ ਅਤੇ ਇਸ ਸਥਿਤੀ ਦੇ ਹੇਠਲੇ ਜੋਖਮ ਦੇ ਅਧਾਰ 'ਤੇ ਹਨ।ਮੌਰੀਸਨ ਨੇ ਸੋਮਵਾਰ ਨੂੰ ਮੀਟਿੰਗ ਤੋਂ ਬਾਅਦ ਇੱਕ ਬਿਆਨ ਵਿਚ ਕਿਹਾ,“ਸਾਰੇ ਰਾਜ ਅਤੇ ਖੇਤਰ 40-59 ਉਮਰ ਵਰਗ ਲਈ ਫਾਈਜ਼ਰ ਨਿਯੁਕਤੀਆਂ ਨੂੰ ਤਰਜੀਹ ਦੇਣ ਲਈ ਸਹਿਮਤ ਹਨ।'' ਇੱਥੇ ਦੱਸ ਦਈਏ ਕਿ ਮੰਗਲਵਾਰ ਸਵੇਰ ਤੱਕ, ਆਸਟ੍ਰੇਲੀਆ ਵਿਚ ਕੋਵਿਡ-19 ਦੇ 30,356 ਪੁਸ਼ਟੀ ਕੀਤੇ ਗਏ ਕੇਸ ਹੋਏ, ਜਿਨ੍ਹਾਂ ਵਿਚ 910 ਮੌਤਾਂ ਹੋਈਆਂ।
ਚੀਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫ਼ਗਾਨਿਸਤਾਨ ਛੱਡਣ ਦੇ ਦਿੱਤੇ ਆਦੇਸ਼
NEXT STORY