ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ 24 ਘੰਟਿਆਂ ਵਿਚ ਕੋਵਿਡ-19 ਦੇ 233 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਕਿਉਂਕਿ ਦੇਸ਼ ਵਾਇਰਸ ਦੀ ਦੂਜੀ ਲਹਿਰ ਨਾਲ ਸੰਘਰਸ਼ ਕਰ ਰਿਹਾ ਹੈ।ਨਵੇਂ ਮਾਮਲਿਆਂ ਵਿਚੋਂ 217 ਵਿਕਟੋਰੀਆ ਦੇ ਹਨ, 15 ਐਨਐਸਡਬਲਯੂ ਦੇ ਹਨ ਅਤੇ ਇਕ ਮਾਮਲਾ ਪੱਛਮੀ ਆਸਟ੍ਰੇਲੀਆ ਦਾ ਹੈ ਜੋ ਇਕ ਵਿਦੇਸ਼ ਯਾਤਰਾ ਤੋਂ ਪਰਤੇ ਸ਼ਖਸ ਨਾਲ ਸਬੰਧਤ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਕੋਵਿਡ-19 ਦੇ ਕੁੱਲ 11,441 ਮਾਮਲੇ ਸਾਹਮਣੇ ਆ ਚੁੱਕੇ ਹਨ।ਜਦਕਿ 122 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਾਰਜਕਾਰੀ ਚੀਫ ਮੈਡੀਕਲ ਅਫਸਰ ਪ੍ਰੋਫੈਸਰ ਪਾਲ ਕੈਲੀ ਨੇ ਕਿਹਾ ਕਿ ਮੁੱਖ ਤੌਰ 'ਤੇ ਮੈਲਬੌਰਨ ਤੋਂ ਆਉਣ ਵਾਲੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਪ੍ਰੋਫੈਸਰ ਕੈਲੀ ਨੇ ਕਿਹਾ,“ਜ਼ਿਆਦਾਤਰ ਮਾਮਲੇ ਬੇਸ਼ਕ ਠੀਕ ਹੋ ਗਏ ਹਨ, ਭਾਵੇਂਕਿ ਕੋਵਿਡ-19 ਦੇ ਹੁਣ ਤੱਕ ਲੱਗਭਗ 2700 ਐਕਟਿਵ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਮੈਲਬੌਰਨ ਅਤੇ ਮਿਸ਼ੇਲ ਸ਼ਾਇਰ ਦੇ ਹਨ।” ਪ੍ਰੋਫੈਸਰ ਕੈਲੀ ਨੇ ਵਿਕਟੋਰੀਆ ਵਿਚ ਰਾਤੋਂ ਰਾਤ 217 ਦੇ ਮਾਮਲਿਆਂ ਦੀ ਗਿਰਾਵਟ ਤੋਂ ਬਾਅਦ ਖੁਸ਼ਹਾਲੀ ਬਾਰੇ ਚੇਤਾਵਨੀ ਦਿੱਤੀ।ਉਹਨਾਂ ਨੇ ਕਿਹਾ,''ਇਸ ਲਈ ਮੈਂ ਸੋਚਦਾ ਹਾਂ ਕਿ ਅਸੀਂ ਦੇਖ ਸਕਦੇ ਹਾਂ ਕਿ ਵਿਕਟੋਰੀਆ ਵਿਚ ਮਾਮਲਿਆਂ ਦੀ ਗਿਣਤੀ ਵਿਚ ਚੰਗੀ ਕਮੀ ਆਈ ਹੈ, ਮੈਂ ਸਾਵਧਾਨੀ ਦੇ ਤੌਰ 'ਤੇ ਕਹਿਣਾ ਚਾਹਾਂਗਾ ਕਿ ਸਾਨੂੰ ਇਹ ਵੇਖਣਾ ਚਾਹੀਦਾ ਹੈ ਕੀ ਇਹ ਖਤਮ ਹੋ ਗਿਆ ਹੈ, ਇਹ ਜ਼ਰੂਰ ਵਿਕਟੋਰੀਆ ਵਿਚ ਖਤਮ ਨਹੀਂ ਹੋਇਆ ਹੈ।”
ਪੜ੍ਹੋ ਇਹ ਅਹਿਮ ਖਬਰ- ਪਾਕਿ : ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਸੁਣਾਈ 15 ਸਾਲ ਦੀ ਸਜ਼ਾ
ਕੈਲੀ ਨੇ ਅੱਗੇ ਕਿਹਾ,"ਸਾਡੇ ਕੋਲ ਮੁੱਖ ਤੌਰ ਤੇ ਮੈਲਬੌਰਨ ਵਿਚ ਇੱਕ ਵਿਸ਼ਾਲ, ਵਿਆਪਕ ਕਮਿਊਨਿਟੀ ਪ੍ਰਕੋਪ ਹੈ ਪਰ ਕੁਝ ਮਾਮਲੇ ਰਾਜ ਦੇ ਪੇਂਡੂ ਹਿੱਸਿਆਂ ਵਿੱਚ ਵੀ ਦਿਖਾਈ ਦਿੰਦੇ ਹਨ।" ਉਹਨਾਂ ਨੇ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਵਿਚ ਲੋਕਾਂ ਦੀ ਭੀੜ ਅਤੇ ਇਕੱਠ ਹੋਣ ਕਾਰਨ ਕਮਿਊਨਿਟੀ ਪ੍ਰਕੋਪ ਦੀ ਸੰਭਾਵਨਾ ਵਧੇਰੇ ਹੈ। ਪ੍ਰੋਫੈਸਰ ਕੈਲੀ ਨੇ ਕਿਹਾ,"ਇਹ ਜ਼ਰੂਰੀ ਨਹੀਂ ਹੈ ਕਿ ਵੱਧ ਰਹੇ ਜਾਂ ਘੱਟ ਹੋਏ ਮਾਮਲਿਆਂ ਦਾ ਅਨੁਵਾਦ ਕੀਤਾ ਜਾਵੇ ਪਰ ਇਹ ਸਾਨੂੰ ਇਕ ਭਾਵਨਾ ਪ੍ਰਦਾਨ ਕਰਦਾ ਹੈ, ਖ਼ਾਸਕਰ ਦੱਖਣ-ਪੱਛਮ ਸਿਡਨੀ ਦੇ ਲੋਕਾਂ ਲਈ ਸੰਦੇਸ਼ ਕਿ ਕਿਰਪਾ ਕਰਕੇ ਸਾਵਧਾਨ ਰਹੋ। ਕਿਰਪਾ ਕਰਕੇ ਇਸ ਸਮੇਂ ਘਰ ਜਾਂ ਘਰ ਦੇ ਬਾਹਰ ਵੱਡੇ ਇਕੱਠਾਂ ਵਿਚ ਨਾ ਜਾਓ ਅਤੇ ਸਰੀਰਕ ਦੂਰੀ, ਨਿੱਜੀ ਸਫਾਈ, ਹੱਥ ਧੋਣਾ ਅਤੇ ਹੋਰ ਸੰਦੇਸ਼ਾਂ ਨੂੰ ਗੰਭੀਰਤਾ ਨਾਲ ਲਓ।"
ਚੋਣਾਂ 'ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਭਾਰਤੀ-ਅਮਰੀਕੀ : ਅਮਰੀਕੀ ਨੇਤਾ
NEXT STORY