ਸਿਡਨੀ (ਬਿਊਰੋ): ਆਸਟ੍ਰੇਲੀਆ ਤੋਂ ਪਾਪੂਆ ਨਿਊ ਗਿਨੀ ਨੂੰ ਤੁਰੰਤ ਕੋਰੋਨਾ ਵਾਇਰਸ ਸਹਾਇਤਾ ਵਧਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਸਹਾਇਤਾ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਲੋਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਮਾਮਲਿਆਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਇਸ ਚਿਤਾਵਨੀ ਮਗਰੋਂ ਹੁਣ ਆਸਟ੍ਰੇਲੀਆ ਨੇ ਪਾਪੂਆ ਨਿਊ ਗਿਨੀ ਵਿਚ ਵਾਧੂ ਮਦਦ ਭੇਜਣ ਦਾ ਮਨ ਬਣਾਇਆ ਹੈ ਅਤੇ ਇਸ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਪਾਪੂਆ ਨਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮਾਰਾਪੇ ਨੇ ਜਦੋਂ ਦਾ ਦੇਸ਼ ਵਿਚ ਕੋਰੋਨਾ ਪ੍ਰਕੋਪ ਦਾ ਐਲਾਨ ਕੀਤਾ ਹੈ ਅਤੇ ਆਸਟ੍ਰੇਲੀਆ ਨੂੰ ਮਦਦ ਲਈ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਫਾਸਟ ਟ੍ਰੈਕਿੰਗ ਵੈਕਸੀਨ ਅਤੇ ਸਿਹਤ ਕਰਮਚਾਰੀਆਂ ਦੀ ਜ਼ਰੂਰਤ ਹੈ ਤਾਂ ਆਸਟ੍ਰੇਲੀਆ ਦੇ ਬਾਹਰੀ ਰਾਜਾਂ ਦੇ ਮੰਤਰੀ ਮੈਰਿਸ ਪਾਇਨੇ ਨੇ ਕਿਹਾ ਹੈ ਕਿ ਉਹ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦੀ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦੀ ਹੀ ਇਹ ਫ਼ੈਸਲਾ ਲੈਣ ਵਾਲੀ ਹੈ ਕਿਉਂਕਿ ਸਰਕਾਰੀ ਤੌਰ 'ਤੇ ਸਾਰੀ ਗੱਲਬਾਤ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਬਿਨਾਂ ਕਿਸੇ ਝਿਜਕ ਦੇ ਲਵਾਂਗੀ ਕੋਰੋਨਾ ਵਾਇਰਸ ਵੈਕਸੀਨ: ਨਿਕੋਲਾ ਸਟਰਜਨ
ਉਨ੍ਹਾਂ ਨੇ ਕਿਹਾ ਕਿ ਇੱਕ ਮੈਡੀਕਲ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਟੀਮ ਵਿਚ ਇੱਕ ਇਨਫੈਕਸ਼ਨ ਮਾਹਿਰ ਵੀ ਹੋਵੇਗਾ। ਇਸ ਟੀਮ ਨੂੰ ਪਾਪੂਆ ਨਿਊ ਗਿਨੀ ਵਿਖੇ ਲੋਕਾਂ ਦੀ ਮਦਦ ਅਤੇ ਉਨ੍ਹਾਂ ਨੂੰ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਜਲਦੀ ਹੀ ਭੇਜਿਆ ਜਾਵੇਗਾ।ਜ਼ਿਕਰਯੋਗ ਹੈ ਕਿ ਬੀਤੇ ਦਿਨ ਤੱਕ ਪਾਪੂਆ ਨਊ ਗਿਨੀ ਵਿਚ 2,269 ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਬੀਤੇ 24 ਘੰਟਿਆਂ ਦੌਰਾਨ ਹੀ 97 ਮਾਮਲੇ ਦਰਜ ਕੀਤੇ ਗਏ।
ਜ਼ਿਕਰਯੋਗ ਇਹ ਵੀ ਹੈ ਕਿ ਆਸਟ੍ਰੇਲੀਆ ਨੇ ਪਾਪੂਆ ਨਿਊ ਗਿਨੀ ਲਈ ਪਹਿਲਾਂ ਤੋਂ ਹੀ ਕੋਰੋਨਾ ਖ਼ਿਲਾਫ਼ ਮਦਦ ਲਈ ਰਾਸ਼ੀ ਐਲਾਨੀ ਹੋਈ ਹੈ, ਜਿਸ ਵਿਚ 60 ਮਿਲੀਅਨ ਤੋਂ ਵੀ ਜ਼ਿਆਦਾ ਰਾਸ਼ੀ ਸ਼ਾਮਿਲ ਹੈ ਅਤੇ 144.6 ਮਿਲੀਅਨ ਦੀ ਰਾਸ਼ੀ ਕੋਰੋਨਾ ਵੈਕਸੀਨ ਦੇ ਵਿਤਰਣ ਲਈ ਰੱਖੀ ਹੋਈ ਹੈ। ਪਾਪੂਆ ਨਿਊ ਗਿਨੀ ਨੇ ਆਸਟ੍ਰੇਲੀਆ ਕੋਲੋਂ 200,000 ਐਸਟ੍ਰਾਜ਼ੈਨੇਕਾ ਡੋਜ਼ਾਂ ਅਤੇ ਭਾਰਤ ਕੋਲੋਂ 70,000 ਡੋਜ਼ਾਂ ਲਈਆਂ ਹਨ।
ਸਕਾਟਲੈਂਡ: ਲਾਲ ਰੰਗ ਦੇ ਟੈਲੀਫੋਨ ਬਕਸਿਆਂ ਦੀ 1 ਪੌਂਡ 'ਚ ਹੋ ਰਹੀ ਹੈ ਵਿਕਰੀ
NEXT STORY