ਮੈਲਬੌਰਨ (ਬਿਊਰੋ): ਕੋਵਿਡ-19 ਦਾ ਕਹਿਰ ਆਸਟ੍ਰੇਲੀਆ ਵਿਚ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਸਥਾਨਕ ਲੋਕਾਂ ਵਿਚ ਹੁਣ ਲਗਜ਼ਰੀ ਕਰੂਜ਼ ਰੂਬੀ ਪ੍ਰਿੰਸੈੱਸ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਰੂਬੀ ਪ੍ਰਿੰਸੈੱਸ ਨੇ 19 ਮਾਰਚ ਨੂੰ ਸਿਡਨੀ ਬੰਦਰਗਾਹ 'ਤੇ ਲੰਗਰ ਪਾਇਆ ਸੀ ਅਤੇ ਇਸ ਵਿਚ ਸਵਾਰ 2700 ਯਾਤਰੀਆਂ ਨੂੰ ਘੁੰਮਣ ਦਿੱਤਾ ਗਿਆ। ਇਹ ਵੀ ਉਦੋਂ ਜਦੋਂ ਕੁਝ ਲੋਕਾਂ ਵਿਚ ਫਲੂ ਜਿਹੇ ਲੱਛਣ ਦਿਖਾਈ ਦੇ ਰਹੇ ਸਨ। ਹੁਣ ਇਸ਼ ਯਾਤਰੀਆਂ ਵਿਚੋਂ 340 ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ।
ਇਸ ਗੰਭੀਰ ਲਾਪਰਵਾਰੀ ਦੇ ਬਾਅਦ ਹੁਣ ਆਸਟ੍ਰੇਲੀਆ ਦੀ ਪੁਲਸ ਨੇ ਐਲਾਨ ਕੀਤਾ ਹੈ ਕਿ ਉਹ ਰੂਬੀ ਪ੍ਰਿੰਸੈੱਸ ਦੇ ਸੰਚਾਲਕਾਂ ਵਿਰੁੱਧ ਅਪਰਾਧਿਕ ਜਾਂਚ ਕਰੇਗੀ। ਇਸ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਜਹਾਜ਼ ਦੇ ਆਪਰੇਟਰ ਕਾਰਨੀਵਲ ਆਸਟ੍ਰੇਲੀਆ ਨੇ ਚਾਲਕ ਦਲ ਅਤੇ ਮਰੀਜ਼ਾਂ ਦੇ ਬਾਰੇ ਵਿਚ ਸਹੀ ਜਾਣਕਾਰੀ ਦਿੱਤੀ ਸੀ ਜਾਂ ਨਹੀਂ। ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਜਹਾਜ਼ 'ਤੇ 340 ਯਾਤਰੀਆਂ ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਲਕ ਦਲ ਦੇ 16 ਮੈਂਬਰਾਂ ਨੂੰ ਵੀ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਇਸ ਦੇ ਇਲਾਵਾ 200 ਲੋਕਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਪਾਕਿ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਪ੍ਰੋਗਰਾਮ ਕੀਤਾ ਰੱਦ
ਜਹਾਜ਼ 'ਤੇ ਸਵਾਰ 6 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ 2700 ਯਾਤਰੀਆਂ ਵਿਚੋਂ ਕਈ ਲੋਕ ਜਹਾਜ਼ ਤੋਂ ਉਤਰ ਕੇ ਫਰਾਰ ਵੀ ਹੋ ਗਏ ਹਨ। ਪੁਲਸ ਕਮਿਸ਼ਨਰ ਮਿਲ ਫੁਲੇਰ ਨੇ ਕਿਹਾ ਕਿ ਜਦੋਂ ਆਸਟ੍ਰੇਲੀਆਈ ਅਧਿਕਾਰੀਆਂ ਨੇ ਜਹਾਜ਼ ਦੇ ਸੰਚਾਲਕਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਕੋਰੋਨਾ ਇਨਫੈਕਟਿਡ ਨਹੀਂ ਹੈ। ਇਸ ਜਹਾਜ਼ ਦੇ ਸੰਚਾਲਕਾਂ ਨੇਕਿਹਾ ਹੈ ਕਿ ਉਹ ਖੁਦ ਤੋਂ ਹੀ ਜਾਂਚ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਨ।ਇਸ ਵਿਚ ਫੁਲੇਰ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਸ਼ਿਪ 'ਤੇ ਮੌਜੂਦ ਸੀ। ਐਤਵਾਰ ਤੱਕ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ 5,687 ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ ਆਸਟ੍ਰੇਲੀਆ ਵਿਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਕਾਰਨ ਪਾਕਿ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਪ੍ਰੋਗਰਾਮ ਕੀਤਾ ਰੱਦ
NEXT STORY