ਸਿਡਨੀ (ਬਿਊਰੋ) ਰਾਸ਼ਟਰੀ ਮਰਦਮਸ਼ੁਮਾਰੀ ਹਮੇਸ਼ਾ ਤੇਜ਼ੀ ਨਾਲ ਬਦਲਦੇ ਅਤੇ ਵਿਭਿੰਨਤਾ ਭਰਪੂਰ ਆਸਟ੍ਰੇਲੀਆ ਨੂੰ ਦਰਸਾਉਂਦੀ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟੇਸਟਿਕਸ (ਏ.ਬੀ.ਐਸ.) ਹਰ ਪੰਜ ਸਾਲਾਂ ਬਾਅਦ ਹੋਣ ਵਾਲੇ ਸਰਵੇਖਣ ਜਿਹੜਾ ਕਿ ਅਗਲੇ ਸਾਲ 2021 ਦੀ 10 ਅਗਸਤ ਨੂੰ ਸਮੁੱਚੇ ਦੇਸ਼ ਅੰਦਰ ਹੋਣਾ ਹੈ, ਤੋਂ ਪਹਿਲਾਂ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ (ਸਿਡਨੀ, ਐਡੀਲੇਡ, ਡਾਰਵਿਨ, ਕੈਨਬਰਾ, ਵਾਰਨਾਮਬੂਲ, ਕਰਾਥਾ ਅਤੇ ਏਲਿਸ ਸਪ੍ਰਿੰਗ) ਵਿਚ ਇਸ ਨੂੰ ਟ੍ਰਾਇਲ ਦੇ ਤੌਰ ਤੇ ਆਉਣ ਵਾਲੇ ਮੰਗਲਵਾਰ- ਅਕਤੂਬਰ 27, 2020 ਨੂੰ ਕਰਾਉਣ ਜਾ ਰਿਹਾ ਹੈ।
ਇਹ ਸਰਵੇਖਣ ਦੇਸ਼ ਦੀ ਬਦਲਦੀ ਸਥਿਤੀ ਲਈ ਕੀਤਾ ਜਾਂਦਾ ਹੈ ਅਤੇ ਇਸ ਵਾਰ ਬਹੁ-ਸਭਿਆਚਾਰਕ ਸਥਿਤੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਵਿਚ 100,000 ਦੇ ਕਰੀਬ ਲੋਕਾਂ ਤੋਂ ਇੱਕ ਫਾਰਮ ਭਰਵਾਇਆ ਜਾਵੇਗਾ ਅਤੇ ਇਹ ਫਾਰਮ ਈਮੇਲ ਦੇ ਜ਼ਰੀਏ ਆਨਲਾਈਨ ਅਤੇ ਕਾਗਜ਼ੀ ਰੂਪ ਵਿਚ ਵੀ ਹੱਥ ਨਾਲ ਲਿੱਖ ਕੇ ਭਰਿਆ ਜਾ ਸਕਦਾ ਹੈ। ਇਸ ਸਰਵੇਖਣ ਵਿਚ ਬੱਚੇ, ਜਵਾਨ, ਬੁੱਢੇ, ਔਰਤਾਂ, ਮਰਦ ਆਦਿ ਸਭ ਹਿੱਸਾ ਲੈਣਗੇ ਪਰ ਇਹ ਸਿਰਫ ਅੰਗ੍ਰੇਜ਼ੀ ਵਿਚ ਹੀ ਭਰਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਸਰਵੇਖਣ 2016 ਵਿਚ ਵੀ ਕੀਤਾ ਜਾਣਾ ਸੀ ਪਰ ਸਾਈਬਰ ਹਮਲੇ ਦੇ ਡਰ ਕਾਰਨ ਇਸ ਨੂੰ ਅਧਿਕਾਰਿਕ ਰੂਪ ਤੇ ਰੋਕ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਕੈਨੇਡਾ 'ਚ ਪ੍ਰਕੋਪ ਜਾਰੀ, ਸਾਹਮਣੇ ਆਏ ਨਵੇਂ ਮਾਮਲੇ
ਏ.ਬੀ.ਐਸ. ਦੇ ਸੀ.ਈ.ਓ ਮੁਹੰਮਦ ਅਲ ਖ਼ਵਾਜੀ ਨੇ ਕਿਹਾ ਕਿ ਇਹ ਸਰਵੇਖਣ ਦੇਸ਼ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਬਾਰੇ ਜ਼ਮੀਨੀ ਪੱਧਰ ਉਪਰ ਸਥਿਤੀਆਂ ਨੂੰ ਵਾਚਣ ਲਈ ਕੀਤਾ ਜਾਂਦਾ ਹੈ। ਇਸ ਵਾਰੀ ਟ੍ਰਾਇਲ ਦੇ ਤੌਰ ਤੇ ਬਹੁ ਸਭਿਆਚਾਰਕ ਰਹੁ-ਰੀਤਾਂ ਆਦਿ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਾਰਿਆਂ ਨੂੰ ਵੱਧ ਚੜ੍ਹ ਕੇ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਪਾਲਿਸੀਆਂ ਬਣਾਉਂਦੇ ਸਮੇਂ ਅਜਿਹੇ ਅੰਕੜੇ ਮਿਲਦੇ ਰਹਿਣ ਜਿਸ ਨਾਲ ਕਿ ਉਹ ਭਵਿੱਖ ਅੰਦਰ ਸਹੀ ਅਤੇ ਜਨਤਕ ਭਲਾਈਆਂ ਦੇ ਫ਼ੈਸਲੇ ਲੈ ਸਕੇ।
ਕੋਰੋਨਾ ਆਫ਼ਤ: ਕੈਨੇਡਾ 'ਚ ਪ੍ਰਕੋਪ ਜਾਰੀ, ਸਾਹਮਣੇ ਆਏ ਨਵੇਂ ਮਾਮਲੇ
NEXT STORY