ਵਾਸ਼ਿੰਗਟਨ— ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰੀ ਦੇ ਦਾਅਵੇਦਾਰਾਂ 'ਚ ਸਭ ਤੋਂ ਅੱਗੇ ਚੱਲ ਰਹੀ ਕਮਲਾ ਹੈਰਿਸ ਜਨਵਰੀ ਦੀ ਮੁਹਿੰਮ 'ਚ ਕਾਫੀ ਮਜ਼ਬੂਤ ਤਰੀਕੇ ਨਾਲ ਉੱਭਰ ਕੇ ਆਈ ਸੀ ਪਰ ਕੁਝ ਹੀ ਸਮੇਂ ਬਾਅਦ ਉਨ੍ਹਾਂ ਦਾ ਇਹ ਰੁਤਬਾ ਹੌਲੀ-ਹੌਲੀ ਘਟਣ ਲੱਗਾ ਅਤੇ ਉਹ ਵਾਪਸ ਇਸ ਦੌੜ 'ਚ ਸ਼ਾਮਲ ਹੋਣ ਲਈ ਸੰਘਰਸ਼ ਕਰਦੀ ਦਿਖਾਈ ਦਿੱਤੀ।
ਰਾਸ਼ਟਰਪਤੀ ਚੋਣ 2020 ਲਈ ਪਹਿਲੀ ਡੈਮੋਕ੍ਰੇੇਟਿਕ ਬਹਿਸ 'ਚ ਵੀਰਵਾਰ ਨੂੰ ਆਪਣੇ ਪ੍ਰਦਰਸ਼ਨ ਦੀ ਬਦੌਲਤ ਕੈਲੀਫੋਰਨੀਆ ਦੀ ਅਮਰੀਕੀ ਸੰਸਦ ਇਕ ਵਾਰ ਉੱਚੇ ਪੱਧਰ 'ਤੇ ਪੁੱਜ ਗਈ। ਉਨ੍ਹਾਂ ਦੀ ਅਚਾਨਕ ਦਿਖਾਈ ਦੇ ਰਹੀ ਦਾਅਵੇਦਾਰੀ ਡੋਨਾਲਡ ਟਰੰਪ ਦੇ ਸਮੇਂ ਗੌਰ ਕਰਨ ਲਾਇਕ ਹੈ। ਇਮੀਗ੍ਰੇਟਸ ਦੀ ਗੈਰ-ਗੋਰੀ ਅਮਰੀਕੀ ਕਮਲਾ ਹੈਰਿਸ ਰਾਸ਼ਟਰਪਤੀ ਟਰੰਪ ਲਈ ਚੁਣੌਤੀ ਬਣਦੀ ਜਾ ਰਹੀ ਹੈ, ਜਿਨ੍ਹਾਂ ਬਾਰੇ ਜ਼ਿਆਦਾਤਰ ਡੈਮੋਕ੍ਰੇਟਿਕਸ ਦਾ ਮੰਨਣਾ ਹੈ ਕਿ ਉਹ ਰਾਸ਼ਟਰ ਨੂੰ ਵੰਡਣ ਦਾ ਕੰਮ ਕਰਦੇ ਹਨ। 54 ਸਾਲਾ ਹੈਰਿਸ ਕੈਲੀਫੋਰਨੀਆ 'ਚ ਅਟਾਰਨੀ ਜਨਰਲ ਰਹਿ ਚੁੱਕੀ ਹੈ। ਹੈਰਿਸ ਜੇਕਰ ਚੁਣੀ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਗੈਰ-ਗੋਰੀ ਮਹਿਲਾ ਹੋਵੇਗੀ।
ਟਰੰਪ ਨੇ ਕਿਹਾ, ਕਿਮ ਨਾਲ ਉੱਤਰ ਕੋਰੀਆ 'ਚ ਕਦਮ ਰੱਖਣ 'ਚ ਕੋਈ ਦਿੱਕਤ ਨਹੀਂ
NEXT STORY