ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ ) : ਭਾਰਤੀ ਉਪ-ਮਹਾਦੀਪ ’ਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ’ਤੇ ਕ੍ਰਿਕਟ ਦਾ ਬੁਖਾਰ ਸਿਰ ਚੜ੍ਹ ਕੇ ਬੋਲਦਾ ਹੈ। ਭਾਰਤ ਵਰਗੇ ਦੇਸ਼ ’ਚ ਤਾਂ ਕ੍ਰਿਕਟ ਨੂੰ ਇੱਕ ਧਰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਫਿਰ ਉਹ ਚਾਹੇ ਅੰਤਰਰਾਸ਼ਟਰੀ ਕ੍ਰਿਕਟ ਹੋਵੇ ਜਾਂ ਗਲੀ ਕ੍ਰਿਕਟ । ਹਰ ਸਾਲ ਕਰੋੜਾਂ ਹੀ ਬੱਚੇ ਤੇ ਮਾਪੇ ਆਪਣਾ ਭਵਿੱਖ ਅਜ਼ਮਾਉਣ ਲਈ ਇਸ ਖੂਬਸੂਰਤ ਖੇਡ ’ਚ ਕੁੱਦ ਜਾਂਦੇ ਹਨ। ਭਾਰਤੀ ਉਪ-ਮਹਾਦੀਪ ਨਾਲ ਸਬੰਧਤ ਉੱਭਰਦੇ ਖਿਡਾਰੀ ਅਲੀ ਨਾਸਿਰ ਕੁਈਨਜ਼ਲੈਂਡ ਅੰਡਰ-19 ਟੀਮ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਘਰੇਲੂ ਮੈਚਾਂ ’ਚ ਲਗਾਤਾਰ ਕਈ ਸੈਂਕੜੇ ਲਾ ਕੇ ਚੋਣਕਾਰਾਂ ਨੂੰ ਟੀਮ ’ਚ ਲੈਣ ਲਈ ਮਜਬੂਰ ਕਰ ਦਿੱਤਾ। ਉਹ ਅਜੇ ਸਿਰਫ 17 ਸਾਲ ਦੇ ਹਨ। ਉਨ੍ਹਾਂ ਨੂੰ ਆਪਣੀ ਇਸ ਕਾਮਯਾਬੀ ਲਈ ਐੱਮ. ਪੀ. ਸ਼੍ਰੀ ਮਿਲਟਨ ਡਿੱਕ ਵੱਲੋਂ ‘ਕਾਮਨਵੈਲਥ ਸਰਵਿਸਿਜ਼ ਆਫ ਸਪੋਰਟਸ’ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਸਟਰੇਲੀਆ ਦਾ ਭਵਿੱਖ ਇਹੋ ਜਿਹੇ ਨੌਜਵਾਨਾਂ ਦੇ ਹੱਥਾਂ ’ਚ ਸੁਰੱਖਿਅਤ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਲੀ ਨਾਸਿਰ ਜਾਇਦੀ ਨੇ ਦੱਸਿਆ ਕਿ ਉਹ ਆਪਣਾ ਆਦਰਸ਼ ਮਹਿੰਦਰ ਸਿੰਘ ਧੋਨੀ ਸਾਬਕਾ ਕਪਤਾਨ ਭਾਰਤ ਨੂੰ ਮੰਨਦੇ ਹਨ। ਉਨ੍ਹਾਂ ਕਿ ਮੈਂ ਧੋਨੀ ਨੂੰ ਦੇਖ ਕੇ ਹੀ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਕਾਮਯਾਬੀ ’ਚ ਮੇਰੇ ਪਿਤਾ ਸ਼ੋਇਬ ਜਾਇਦੀ ਦਾ ਬਹੁਤ ਵੱਡਾ ਹੱਥ ਹੈ, ਜੋ ਮੈਨੂੰ ਅੱਠ ਘੰਟੇ ਪ੍ਰੈਕਟਿਸ ਕਰਵਾਉਂਦੇ ਹਨ। ਜ਼ਿਕਰਯੋਗ ਹੈ ਕਿ ਅਲੀ ਨਾਸਿਰ ਕੁਈਨਜ਼ਲੈਂਡ ਦੇ ‘ਜੂਨੀਅਰ ਵੈਸਟ ਪਲੇਅਰ ਦਾ ਐਵਾਰਡ’ ਵੀ ਆਪਣੇ ਨਾਂ ਕਰ ਚੁੱਕੇ ਹਨ। ਪੀ. ਐੱਨ. ਜੀ. ਦੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਲਈ ਰਾਜਦੂਤ ਡਾਕਟਰ ਬਰਨਾਰਡ ਮਲਿਕ ਨੇ ਵੀ ਅਲੀ ਨਾਸਿਰ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ।
‘ਸਪੂਤਨਿਕ-ਵੀ’ ਤੇ ਕੋਵੈਕਸੀਨ ਲਗਾ ਚੁੱਕੇ ਲੋਕਾਂ ਨੂੰ ਅਮਰੀਕਾ ਤੇ ਯੂਰਪ ਜਾਣ ਲਈ ਅਜੇ ਕਰਨੀ ਪਵੇਗੀ ਉਡੀਕ
NEXT STORY