ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਬ੍ਰਿਸਬੇਨ ਕੌਮਾਂਤਰੀ ਹਵਾਈ ਅੱਡੇ 'ਤੇ ਦਹਿਸ਼ਤ ਫੈਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਅਕਤੀ ਨੇ ਚਾਕੂ ਦੇ ਦਮ 'ਤੇ ਔਰਤ ਨੂੰ ਪਰੇਸ਼ਾਨ ਕੀਤਾ, ਬੰਬ ਹੋਣ ਦੀ ਝੂਠੀ ਧਮਕੀ ਦਿੱਤੀ ਅਤੇ ਹਵਾਈ ਅੱਡੇ ਦਾ ਸੰਚਾਲਨ ਲੱਗਭਗ 2 ਘੰਟੇ ਲਈ ਲੇਟ ਕਰਵਾਇਆ। ਪੁਲਸ ਨੇ ਹਵਾਈ ਅੱਡੇ 'ਤੇ ਦਹਿਸ਼ਤ ਮਚਾਉਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਲਈ ਸ਼ਨੀਵਾਰ ਦੇਰ ਰਾਤ ਉਸ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿਚ ਪੁਲਸ ਨੇ ਦੱਸਿਆ ਕਿ ਘਟਨਾ ਅੱਤਵਾਦ ਨਾਲ ਜੁੜੀ ਨਹੀਂ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਤੀਰੋਧ ਕਾਰਨ ਆਵਾਜਾਈ ਕਰੀਬ 3 ਘੰਟੇ ਤੱਕ ਪ੍ਰਭਾਵਿਤ ਰਹੀ। ਅਸਲ ਵਿਚ ਪੂਰੀ ਘਟਨਾ ਟਰਮੀਨਲ ਦੇ ਫੂਡ ਕੋਰਟ ਤੋਂ ਸ਼ੁਰੂ ਹੋਈ। ਇੱਥੇ ਇਕ ਵਿਅਕਤੀ ਨੇ ਇਕ ਔਰਤ ਨੂੰ ਚਾਕੂ ਦਿਖਾਇਆ ਅਤੇ ਨਾਲ ਹੀ ਮੇਜ਼ 'ਤੇ ਇਕ ਨਕਲੀ ਬੰਬ ਰੱਖ ਦਿੱਤਾ। ਘਟਨਾ ਨਾਲ ਦਹਿਸ਼ਤ ਵਿਚ ਆਏ ਸੈਂਕੜੇ ਯਾਤਰੀ ਇੱਧਰ-ਉੱਧਰ ਭੱਜਣ ਲੱਗ ਪਏ। ਇਕ ਚਸ਼ਮਦੀਦ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਔਰਤ ਦੀ ਚੀਕ ਖੂਨ ਜਮਾਂ ਦੇਣ ਵਾਲੀ ਸੀ।''
ਪੁਲਸ ਕਮਿਸ਼ਨਰ ਇਆਨ ਸਟੀਟਵਾਰਟ ਨੇ ਦੱਸਿਆ ਕਿ ਦੋਸ਼ੀ ਦੀ ਪਹਿਲੀ ਭਾਸ਼ਾ ਅਰਬੀ ਸੀ ਇਸ ਲਈ ਉਸ ਨਾਲ ਗੱਲਬਾਤ ਕਰਨ ਲਈ ਅਰਬੀ ਭਾਸ਼ਾ ਬੋਲਣ ਵਾਲਾ ਇਕ ਪੁਲਸ ਅਧਿਕਾਰੀ ਤੁਰੰਤ ਹਾਦਸਾਸਥਲ 'ਤੇ ਪਹੁੰਚਿਆ। ਪੁਲਸ ਜਾਸੂਸ ਸੁਪਰੀਡੈਂਟ ਟੋਨੀ ਫਲੇਮਿੰਗ ਨੇ ਕਿਹਾ ਕਿ ਜਦੋਂ ਵਿਅਕਤੀ ਨੇ ਬੰਬ ਹੋਣ ਦਾ ਦਾਅਵਾ ਕੀਤਾ ਤਾਂ ਪੁਲਸ ਨੇ ਉਸ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਟਰੰਪ ਨੇ ਰੋਨੀ ਜੈਕਸਨ ਨੂੰ ਸਹਾਇਕ ਤੇ ਮੈਡੀਕਲ ਡਾਕਟਰ ਕੀਤਾ ਨਿਯੁਕਤ
NEXT STORY