ਗੁਰਦਾਸਪੁਰ(ਵਿਨੋਦ)-ਭੈਣੀ ਮੀਆਂ ਖਾਂ ਪੁਲਸ ਨੇ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ’ਚ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਅਤੇ ਬਾਅਦ ’ਚ ਘਰੋਂ ਪਿਸਤੌਲ ਲਿਆ ਕੇ ਫਾਇਰਿੰਗ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ’ਚ ਤਾਇਨਾਤ ਸਬ-ਇੰਸਪੈਕਟਰ ਕੁਲਦੀਪ ਰਾਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਤਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਪਸਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਉਹ ਆਪਣੇ ਘਰ ਹਾਜ਼ਰ ਸੀ ਅਤੇ ਘਰ ਦੇ ਬਾਹਰ ਕੰਧ ਨਾਲ ਕਿਸੇ ਚੀਜ਼ ਦੇ ਵੱਜਣ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਵੇਖਿਆ ਕਿ ਉਸ ਦਾ ਗੁਆਂਢੀ ਸਤਿੰਦਰ ਸਿੰਘ ਕਾਰ ’ਚ ਬੈਠਾ ਸੀ, ਜਿਸਦੀ ਕਾਰ ਕੰਧ ਨਾਲ ਟਕਰਾ ਗਈ, ਜਿਸ ’ਤੇ ਤਜਿੰਦਰ ਸਿੰਘ ਨੇ ਉਸਨੂੰ ਕੰਧ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਿਹਾ ਤਾਂ ਮੁਲਜ਼ਮ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਦੇ ਹੱਥ ’ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)
ਮੁਲਜ਼ਮ ਗਾਲ੍ਹਾਂ ਕੱਢਦਾ ਚਲਾ ਗਿਆ ਪਰ ਕੁਝ ਹੀ ਮਿੰਟਾਂ ਬਾਅਦ ਮੁਲਜ਼ਮ ਘਰੋਂ ਪਿਸਤੌਲ ਲੈ ਕੇ ਆਇਆ ਅਤੇ ਆਉਂਦਿਆਂ ਹੀ ਪਿਸਤੌਲ ’ਚੋਂ 4 ਗੋਲੀਆਂ ਚਲਾ ਦਿੱਤੀਆਂ। ਬਾਅਦ ’ਚ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਲਾਇਸੈਂਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ, ਇਕ ਜ਼ਖ਼ਮੀ
NEXT STORY