ਕੈਨਬਰਾ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸਿੱਧਾ ਜਵਾਬ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਚੀਨ ਦੇ ਦਬਾਅ ’ਚ ਅੱਗੇ ਨਹੀਂ ਝੁਕੇਗਾ। ਚੀਨ ਵਲੋਂ 14 ਸ਼ਿਕਾਇਤਾਂ ਦਾ ਇਕ ਪੁਲੰਦਾ ਜਾਰੀ ਕਰਨ ਤੋਂ ਬਾਅਦ ਮੌਰੀਸਨ ਨੇ ਇਕ ਤਿੱਖੀ ਪ੍ਰਤੀਕਿਰਿਆ ਦਿੱਤੀ। ਮੌਰੀਸਨ ਨੇ ਕਿਹਾ ਕਿ ਇਹ ਅਣਅਧਿਕਾਰਤ ਦਸਤਾਵੇਜ਼ ਚੀਨੀ ਦੂਤਘਰ ਤੋਂ ਆਇਆ ਹੈ ਪਰ ਇਹ ਆਸਟ੍ਰੇਲੀਆ ਨੂੰ ਆਪਣੇ ਰਾਸ਼ਟਰੀ ਹਿੱਤ ਦੇ ਆਧਾਰ ’ਤੇ ਨਿਯਮ-ਕਾਨੂੰਨ ਤੈਅ ਕਰਨ ਤੋਂ ਨਹੀਂ ਰੋਕ ਸਕਦਾ ਕਿਉਂਕਿ ਸਾਡੇ ਨਿਯਮ ਹੋਰ ਰਾਸ਼ਟਰੀ ਹਿੱਤ ਸਰਵਉੱਚ ਹਨ।
ਚੀਨੀ ਸਰਕਾਰ ਦੇ ਇਕ ਅਧਿਕਾਰੀ ਨੇ ਕਥਿਤ ਤੌਰ ’ਤੇ 3 ਆਸਟ੍ਰੇਲੀਆਈ ਮੀਡੀਆ ਸਮੂਹਾਂ ਨੂੰ ਕਿਹਾ ਸੀ ਕਿ ਜੇਕਰ ਆਪ ਚੀਨ ਨੂੰ ਆਪਣਾ ਦੁਸ਼ਮਣ ਬਣਾਓਗੇ ਤਾਂ ਚੀਨ ਤੁਹਾਡਾ ਦੁਸ਼ਮਣ ਬਣੇਗਾ। ਚੀਨ ਦੇ ਆਸਟ੍ਰੇਲੀਆਈ ਸਰਕਾਰ ਨਾਲ ਖਿਝਣ ਦਾ ਸਭ ਤੋਂ ਅਹਿਮ ਕਾਰਣ ਆਸਟ੍ਰੇਲੀਆ ਦਾ ਸਖ਼ਤ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨ ਹੈ, ਇਸ ਵਿਚ 5ਜੀ ਨੈੱਟਵਰਕ ਦੇ ਪ੍ਰੀਖਣਾਂ ’ਚ ਹੁਵਾਵੇਈ ਨੂੰ ਸ਼ਾਮਲ ਕਰਨ ’ਤੇ ਰੋਕ ਲਗਾਈ ਗਈ ਹੈ। ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਚੀਨ ਦੇ ਕਈ ਨਿਵੇਸ਼ ਪ੍ਰਾਜੈਕਟਾਂ ਨੂੰ ਵੀ ਰੋਕਿਆ ਗਿਆ ਹੈ।
ਅਮਰੀਕਾ 'ਚ 11 ਜਾਂ 12 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ ਟੀਕਾਕਰਨ ਪ੍ਰੋਗਰਾਮ
NEXT STORY