ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿਚ ਵਿਜਿਟਰ ਵੀਜ਼ੇ 'ਤੇ ਗਈ ਸੁਰਿੰਦਰ ਕੌਰ ਦੀ ਮੌਤ ਹੋ ਜਾਣ ਦੀ ਖ਼ਬਰ ਆਈ ਹੈ। ਜਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲ਼ਾਚੌਰ ਦੇ ਪਿੰਡ ਸੁਜਾਵਲਪੁਰ ਦੀ ਵਸਨੀਕ ਸਰਦਾਰਨੀ ਸੁਰਿੰਦਰ ਕੌਰ ਸੁਪਤਨੀ ਸ. ਜਸਬੀਰ ਸਿੰਘ (ਰਾਸ਼ਟਰਪਤੀ ਐਵਾਰਡੀ) ਬੀਤੀ 22 ਅਪ੍ਰੈਲ ਨੂੰ ਸਿਡਨੀ ਵਿੱਚ ਆਪਣੀ ਬੇਟੀ ਜਸਪ੍ਰੀਤ ਕੌਰ ਮਾਹਲ ਦੇ ਘਰ ਪਹੁੰਚਣ ਤੋਂ ਬਾਅਦ ਅਗਲੇ ਹੀ ਦਿਨ 23 ਅਪ੍ਰੈਲ ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸਿਡਨੀ ਵਿੱਚ 2 ਮਈ ਨੂੰ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ 75 ਰੂਸੀ ਸੰਸਦ ਮੈਂਬਰਾਂ ਅਤੇ ਕਈ ਡੀਪੀਆਰ, ਐਲਪੀਆਰ ਮੰਤਰੀਆਂ 'ਤੇ ਲਾਈ ਪਾਬੰਦੀ
ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ਼ ਦੇਸ਼ ਵਿਦੇਸ਼ ਤੋਂ ਵੱਖ ਵੱਖ ਰਾਜਨੀਤਕ ਆਗੂਆਂ, ਸਮਾਜ ਸੇਵੀ, ਧਾਰਮਿਕ ਅਤੇ ਸਾਹਿਤਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਦੇਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੇ ਲਈ ਅਰਦਾਸ ਕੀਤੀ। ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਗਿਆਨੀ ਸੰਤੋਖ ਸਿੰਘ,ਕੰਵਲਜੀਤ ਸਿੰਘ ਸਿੱਧੂ, ਹਰਦੇਵ ਸਿੰਘ ਮੀਲੂ, ਚਰਨਪ੍ਰਤਾਪ ਸਿੰਘ ਮੀਲੂ, ਨਿੰਦਰ ਘੁਗਿਆਣਵੀ, ਵਰੁਣ ਰੂਜਮ, ਮਾਨਵਿੰਦਰਬੀਰ ਸਿੰਘ, ਹਰਜੀਤ ਹਰਮਨ, ਨਿਰਮਲ ਸਿੰਘ ਸੰਧਰ, ਜਗਜੀਤ ਜੀਤ ਸਮੇਤ ਅਨੇਕਾਂ ਸ਼ਖਸੀਅਤਾਂ ਸ਼ਾਮਿਲ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ 'ਚ ਸਵੀਡਨ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY