ਸਿਡਨੀ (ਭਾਸ਼ਾ): ਆਸਟ੍ਰੇਲੀਆਈ ਸਰਕਾਰ ਨੇ ਵੀਰਵਾਰ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬਜਟ ਘਾਟੇ ਦਾ ਐਲਾਨ ਕੀਤਾ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਖ਼ਜ਼ਾਨਚੀ ਜੋਸ਼ ਫ੍ਰਾਈਡੇਨਬਰਗ ਅਤੇ ਵਿੱਤ ਮੰਤਰੀ ਮੈਥਿਆਸ ਕੋਰਮਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਬਾਰੇ ਇਕ ਅਪਡੇਟ ਦਿੱਤੀ।ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਿੱਤੀ ਸਾਲ 2019/20 ਦੇ ਲਈ ਬਜਟ ਘਾਟਾ 85.8 ਬਿਲੀਅਨ ਆਸਟ੍ਰੇਲੀਆਈ ਡਾਲਰ (61.2 ਬਿਲੀਅਨ ਡਾਲਰ) ਸੀ। ਘਾਟੇ ਦੇ 2020/21 ਵਿਚ 184.5 ਬਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਵਧਣ ਦਾ ਅਨੁਮਾਨ ਹੈ।
30 ਜੂਨ 2021 ਤੱਕ ਆਸਟ੍ਰੇਲੀਆ ਦਾ ਕਰਜ਼ਾ ਜੀ.ਡੀ.ਪੀ. ਦੇ ਇਕ ਤਿਹਾਈ ਤੋਂ ਵੱਧ ਕੇ 677.1 ਬਿਲੀਅਨ ਆਸਟ੍ਰੇਲੀਆਈ ਡਾਲਰ ਹੋ ਜਾਵੇਗਾ। ਭਾਵੇਂਕਿ, ਫ੍ਰਾਈਡੇਨਬਰਗ ਨੇ ਕਿਹਾ ਕਿ ਰਿਕਾਰਡ-ਘੱਟ ਵਿਆਜ ਦਰਾਂ ਦੇ ਕਾਰਨ ਇਹ ਬੋਝ "ਪ੍ਰਬੰਧਨਯੋਗ" ਸੀ।ਉਨ੍ਹਾਂ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ,“ਆਸਟ੍ਰੇਲੀਆ ਪਿਛਲੇ 100 ਸਾਲਾਂ ਵਿਚ ਪਹਿਲੀ ਵਾਰ ਸਿਹਤ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।” ਫ੍ਰਾਈਡੇਨਬਰਗ ਨੇ ਅੱਗੇ ਕਿਹਾ,“ਸਾਡੀ ਆਰਥਿਕਤਾ ਨੇ ਵੱਡੀ ਮਾਰ ਖਾਧੀ ਹੈ ਅਤੇ ਕਈ ਚੁਣੌਤੀਆਂ ਹਨ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਅਸੀਂ ਅੱਗੇ ਮੁਸੀਬਤਾਂ ਦਾ ਪਹਾੜ ਦੇਖ ਸਕਦੇ ਹਾਂ ਅਤੇ ਆਸਟ੍ਰੇਲੀਆ ਨੇ ਇਸ ਪਹਾੜ 'ਤੇ ਚੜ੍ਹਨਾ ਸ਼ੁਰੂ ਕੀਤਾ ਹੈ। ਇਸ ਦੌਰਾਨ ਸਾਨੂੰ ਮਜ਼ਬੂਤ ਬਣੇ ਰਹਿਣਾ ਚਾਹੀਦਾ ਹੈ।'' ਖਜ਼ਾਨਚੀ ਨੇ ਅੱਗੇ ਕਿਹਾ,"ਅਸੀਂ ਇਕੱਠੇ ਇਸ ਨੂੰ ਪਾਰ ਕਰਾਂਗੇ।"
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਆਸਟ੍ਰੇਲੀਆ 'ਚ ਨਵੇਂ ਮਾਮਲੇ, ਇਕ ਸਾਲ ਦਾ ਬੱਚਾ ਵੀ ਪੀੜਤ
ਮਹਾਮਾਰੀ ਦੇ ਕਾਰਨ ਸਰਕਾਰ ਨੇ ਅਕਤੂਬਰ ਤੱਕ 2020/21 ਦੇ ਸੰਘੀ ਬਜਟ ਦੀ ਘੋਸ਼ਣਾ ਕਰਨ ਵਿਚ ਦੇਰੀ ਕੀਤੀ ਹੈ।ਖਜ਼ਾਨਚੀ ਦੇ ਅਨੁਮਾਨਾਂ ਮੁਤਾਬਕ, ਕੈਲੰਡਰ ਸਾਲ 2020 ਦੇ ਅੰਤ ਤੱਕ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦੀ ਦਰ 9 ਫੀਸਦੀ ਤੋਂ ਉਪਰ ਹੋ ਜਾਵੇਗੀ, ਜੋ ਜੂਨ ਦੇ 7.4 ਫ਼ੀਸਦ ਤੋਂ ਵੱਧ ਹੋ ਜਾਵੇਗੀ, ਜਦੋਂਕਿ 2020 ਵਿਚ ਜੀਡੀਪੀ 3.75 ਫੀਸਦੀ ਹੇਠਾਂ ਆਵੇਗੀ। ਫ੍ਰਾਈਡੇਨਬਰਗ ਨੇ ਕਿਹਾ,”ਇਹ ਕਠੋਰ ਸੰਖਿਆ ਸਾਡੀ ਸਖਤ ਸੱਚਾਈ ਨੂੰ ਦਰਸਾਉਂਦੀ ਹੈ।'' ਇਕ ਅਧਿਕਾਰਤ ਅਪਡੇਟ ਮੁਤਾਬਕ, ਸਰਕਾਰ ਨੇ ਜੌਬਕੀਪਰ, ਕਲਿਆਣਕਾਰੀ ਸਬਸਿਡੀ ਯੋਜਨਾ ਦੇ ਲਈ ਲੱਗਭਗ 86 ਬਿਲੀਅਨ ਆਸਟ੍ਰੇਲੀਆਈ ਡਾਲਰ ਸਮੇਤ ਲੱਗਭਗ 289 ਬਿਲੀਅਨ ਆਸਟ੍ਰੇਲੀਆਈ ਡਾਲਰ ਜਾਂ ਜੀ.ਡੀ.ਪੀ. ਦੇ 14.6 ਪ੍ਰਤੀਸ਼ਤ ਦੇ ਬਰਾਬਰ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰਾਂ ਦੇ ਲਈ ਆਰਥਿਕ ਮਦਦ ਦੇਣ ਦਾ ਕੰਮ ਕੀਤਾ ਹੈ।
ਫ੍ਰਿਡੇਨਬਰਗ ਨੇ ਕਿਹਾ ਕਿ ਉਪਾਵਾਂ ਨਾਲ 700,000 ਨੌਕਰੀਆਂ ਦੀ ਬਚਤ ਹੋਈ ਹੈ। ਉਹਨਾਂ ਨੇ ਕਿਹਾ,“ਸਰਕਾਰ ਦੀ ਆਰਥਿਕ ਸਹਾਇਤਾ ਤੋਂ ਬਿਨਾਂ, ਬੇਰੁਜ਼ਗਾਰੀ 5 ਫੀਸਦੀ ਅੰਕ ਉੱਚੀ ਹੋਣੀ ਸੀ।” ਚਿੰਤਾ ਦੀ ਗੱਲ ਇਹ ਹੈ ਕਿ 2019-20 ਵਿਚ ਟੈਕਸ ਤੋਂ ਆਮਦਨੀ 31.7 ਬਿਲੀਅਨ ਆਸਟ੍ਰੇਲੀਆਈ ਡਾਲਰ ਡਿੱਗ ਗਈ ਅਤੇ 2020/21 ਵਿਚ ਇੱਕ ਹੋਰ 63.9 ਬਿਲੀਅਨ ਆਸਟ੍ਰੇਲੀਆਈ ਡਾਲਰ ਡਿੱਗਣ ਦੀ ਆਸ ਹੈ।
ਟਰੰਪ ਨੂੰ ਝਟਕਾ, ਅਮਰੀਕੀ ਸਦਨ 'ਚ ਯਾਤਰਾ ਪਾਬੰਦੀ ਖ਼ਿਲਾਫ ਬਿੱਲ ਪਾਸ
NEXT STORY