ਸਿਡਨੀ— ਆਸਟ੍ਰੇਲੀਆ 'ਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰ ਰਹੇ ਭਾਰਤੀ ਨੌਜਵਾਨ 'ਤੇ ਬੀਤੇ ਦਿਨੀਂ ਨਸਲੀ ਹਮਲਾ ਹੋਇਆ। ਸਥਾਨਕ ਮੀਡੀਆ ਨੂੰ 19 ਸਾਲਾ ਨੌਜਵਾਨ ਬ੍ਰਿਜੇਸ਼ ਧੀਮਾਨ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਹੀ ਪਾਰਟ ਟਾਈਮ ਨੌਕਰੀ ਵੀ ਕਰਦਾ ਹੈ। ਉਸ ਦਾ ਦੋਸ਼ ਹੈ ਕਿ ਉਸ 'ਤੇ 22 ਨਵੰਬਰ ਦੀ ਰਾਤ ਨੂੰ ਨਸਲੀ ਹਮਲਾ ਕੀਤਾ ਗਿਆ। ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਉਸ ਨੇ ਕਿਹਾ ਕਿ ਉਹ ਸਕੂਟਰ 'ਤੇ ਖਾਣੇ ਦੀ ਡਲਿਵਰੀ ਲਈ ਜਾ ਰਿਹਾ ਸੀ ਕਿ ਅਚਾਨਕ ਇਹ ਇਕ ਕਾਰ ਨਾਲ ਟਕਰਾ ਗਿਆ। 3-4 ਗੋਰੇ ਇਕ ਕਾਰ 'ਚ ਸਵਾਰ ਸਨ ਤੇ ਕਾਰ 'ਚੋਂ ਬਾਹਰ ਨਿਕਲ ਕੇ 4 ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਨੌਜਵਾਨ ਮੁਤਾਬਕ ਉਸ ਨੂੰ 15-20 ਮਿੰਟਾਂ ਤਕ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਉਸ ਦੀਆਂ ਲੱਤਾਂ ਹੱਥਾਂ 'ਤੇ ਕਾਫੀ ਸੱਟਾਂ ਲੱਗੀਆਂ। ਗੋਰੇ ਵਾਰ-ਵਾਰ ਕਹਿ ਰਹੇ ਸਨ ਕਿ ਉਹ ਆਪਣੇ ਦੇਸ਼ ਭਾਰਤ ਵਾਪਸ ਚਲਾ ਜਾਵੇ। ਉਹ ਇੱਥੇ ਕਿਉਂ ਆਇਆ ਹੈ, ਇਹ ਉਨ੍ਹਾਂ ਦਾ ਦੇਸ਼ ਹੈ। ਉਸ ਨੇ ਹਮਲਾਵਰਾਂ ਦੀ ਉਮਰ ਲਗਭਗ 15-20 ਸਾਲ ਦੱਸੀ ਤੇ ਦੱਸਿਆ ਕਿ ਉਨ੍ਹਾਂ ਨੇ ਉਸ 'ਤੇ ਕਾਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ। ਬ੍ਰਿਜੇਸ਼ ਨੇ ਕਿਹਾ ਕਿ ਹੁਣ ਉਸ ਨੂੰ ਲੱਗਦਾ ਹੈ ਕਿ ਉਹ ਇੱਥੇ ਸੁਰੱਖਿਅਤ ਨਹੀਂ ਹੈ ਤੇ ਇਸ ਲਈ ਉਹ ਭਾਰਤ ਵਾਪਸ ਜਾਣ ਜਾਂ ਕੈਨੇਡਾ ਜਾਣ ਦੀ ਸੋਚ ਰਿਹਾ ਹੈ ਤਾਂ ਕਿ ਸੁਰੱਖਿਅਤ ਰਹਿ ਕੇ ਆਪਣੀ ਪੜ੍ਹਾਈ ਤੇ ਕੰਮ ਨੂੰ ਕਰ ਸਕੇ।
ਆਪਣੇ ਅਜੀਬ ਬਿਆਨ ਕਾਰਨ ਟ੍ਰੋਲ ਹੋਏ ਇਮਰਾਨ ਖਾਨ, ਲੋਕ ਉਡਾ ਰਹੇ ਨੇ ਮਜ਼ਾਕ (ਵੀਡੀਓ)
NEXT STORY