ਸਿਡਨੀ (ਬਿਊਰੋ): ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਕਾਰਨ ਕਾਰੋਬਰ ਬੰਦ ਹਨ ਅਤੇ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਅਜਿਹੇ ਵਿਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਬਜ਼ੁਰਗਾਂ ਨੂੰ ਅਤੇ ਖਾਸ ਕਰ ਕੇ ਅਲਜ਼ਾਈਮਰ ਨਾਲ ਜੂਝ ਰਹੇ ਲੋਕਾਂ ਨੂੰ ਹੋ ਰਹੀ ਹੈ ਕਿਉਂਕਿ ਇਸ ਕਾਰਨ ਅਜਿਹੇ ਲੋਕਾਂ ਦਾ ਆਤਮਵਿਸ਼ਵਾਸ ਖਤਮ ਹੋ ਜਾਂਦਾ ਹੈ ਅਤੇ ਉਹ ਛੋਟੇ-ਛੋਟੇ ਕੰਮ ਕਰਨਾ ਵੀ ਭੁੱਲ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਆਸਟ੍ਰੇਲੀਆ ਦਾ ਸਾਹਮਣੇ ਆਇਆ ਹੈ।
ਆਸਟ੍ਰੇਲੀਆਈ ਫਿਲਮ ਨਿਰਮਾਤਾ ਜੇਸਨ ਵਾਨ ਜੇਂਡਰਨ ਦੀ 87 ਸਾਲਾ ਮਾਂ ਅਲਜ਼ਾਈਮਰ ਅਤੇ ਡਿਮੇਂਸ਼ੀਆ ਨਾਲ ਜੂਝ ਰਹੀ ਹੈ। ਜੇਸਨ ਦੀ ਮਾਂ ਉਹਨਾਂ ਦੇ ਨਾਲ ਹੀ ਰਹਿੰਦੀ ਹੈ। ਲਾਕਡਾਊਨ ਕਾਰਨ ਖਰੀਦਦਾਰੀ ਲਈ ਸੁਪਰਮਾਰਕੀਟ ਜਾਣਾ ਮੁਸ਼ਕਲ ਹੈ। ਇਸ ਲਈ ਜੇਸਨ ਨੇ ਇਸ ਸਮੱਸਿਆ ਦਾ ਸਭ ਤੋਂ ਵਧੀਆ ਹੱਲ ਘਰ 'ਚ ਹੀ ਲੱਭ ਲਿਆ। ਉਹ ਆਪਣੇ ਬੱਚਿਆਂ ਅਤੇ ਪਤਨੀ ਸਮੇਤ ਆਪਣੀ ਮਾਂ ਲਈ ਸੁਪਰਮਾਰਕੀਟ ਨੂੰ ਘਰ ਵਿਚ ਹੀ ਲੈ ਆਏ। ਉਹਨਾਂ ਦੇ ਬੱਚਿਆਂ ਨੇ ਘਰ ਵਿਚ ਹੀ ਸੁਪਰਮਾਰਕੀਟ ਦੀ ਤਰ੍ਹਾਂ ਸਾਮਾਨ ਟਿਕਾ ਦਿੱਤਾ, ਜਿਸ ਵਿਚ ਜੇਸਨ ਨੇ ਆਪਣੀ ਮਾਂ ਨੂੰ ਕਰਿਆਨੇ ਦੀ ਖਰੀਦਦਾਰੀ ਕਰਾਉਣ ਲਈ ਲੈ ਗਏ।
ਦਿਲ ਛੂਹ ਲੈਣ ਵਾਲਾ ਇਹ ਵੀਡੀਓ ਜੇਸਨ ਨੇ ਕੈਪਸ਼ਨ ਦੇ ਨਾਲ ਯੂ-ਟਿਊਬ 'ਤੇ ਸ਼ੇਅਰ ਕੀਤਾ। ਉਹਨਾਂ ਨੇ ਲਿਖਿਆ,''ਘਰ ਵਿਚ ਇਕੱਲਤਾ ਦੇ ਇਹ ਅਸੰਭਵ ਦਿਨ ਸਾਡੇ ਸਾਰਿਆਂ ਦੇ ਲਈ ਮੁਸ਼ਕਲ ਭਰਪੂਰ ਹਨ। ਪਰ ਕਿਸੇ ਦੇ ਲਈ ਜੋ ਅਲਜ਼ਾਈਮਰ ਅਤੇ ਡਿਮੇਂਸ਼ੀਆ ਨਾਲ ਜੂਝ ਰਿਹਾ ਹੈ ਉਸ ਦੇ ਆਤਮਵਿਸ਼ਵਾਸ, ਹਫਤਾਵਰੀ ਰੂਟੀਨ ਨੂੰ ਪਾਬੰਦੀਸ਼ੁਦਾ ਕਰਦੇ ਹਨ। ਇਸ ਦੇ ਨਾਲ ਹੀ ਬਹੁਤ ਘੱਟ ਬਚੇ ਥੋੜ੍ਹੇ ਸਮੇਂ ਵਾਲੇ ਛੋਟੇ-ਛੋਟੇ ਕੰਮਾਂ ਨੂੰ ਕਰਨ ਦੀ ਸਮੱਰਥਾ ਨੂੰ ਖਤਮ ਕਰ ਰਿਹਾ ਹੈ।'' ਜੇਸਨ ਨੇ ਲਿਖਿਆ,''ਮੇਰੀ ਮਾਂ 87 ਸਾਲ ਦੀ ਹੈ ਅਤੇ ਸਾਡੇ ਨਾਲ ਘਰ ਵਿਚ ਰਹਿੰਦੀ ਹੈ। ਅਸੀਂ ਉਹਨਾਂ ਦੀ ਪੂਰੀ ਸਮਾਂ ਦੇਖਭਾਲ ਕਰਦੇ ਹਾਂ। ਹੁਣ ਅਸੀਂ ਉਹਨਾਂ ਲਈ ਪੂਰਾ ਸਮਾਂ ਸ਼ਾਪਿੰਗ ਮਾਲ ਵੀ ਬਣ ਗਏ ਹਾਂ।ਮੇਰੀ ਪਤਨੀ ਮੇਗਨ, ਬੇਟਾ-ਬੇਟੀ ਐਵੀ ਅਤੇ ਬੇਟਾ ਆਰਟ ਇਸ ਸ਼ਾਪਿੰਗ ਮਾਲ ਦੇ ਕਰਮਚਾਰੀ ਬਣ ਗਏ ਹਨ। ਅਸੀਂ ਆਪਣੇ ਘਰ ਵਿਚ ਬਣੇ ਸੁਪਰਮਾਰਕੀਟ ਵਿਚ ਆਪਣੇ ਪੰਸਦੀਦਾ ਕਰਿਆਨੇ ਦਾ ਸਾਮਾਨ ਨੂੰ ਰੱਖਿਆ ਹੈ। ਮੇਰੇ ਵੱਡੇ ਬੇਟੇ ਲੇਵੀ ਨੇ ਆਪਣੇ ਆਈਫੋਨ 'ਤੇ ਇਸ ਨੂੰ ਰਿਕਾਰਡ ਕੀਤਾ।''
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਸ਼ਿਪ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ
ਯੂ-ਟਿਊਬ 'ਤੇ ਉਹਨਾਂ ਦੇ ਇਸ 4.12 ਮਿੰਟ ਦੇ ਵੀਡੀਓ ਨੂੰ 36 ਹਜ਼ਾਰ 565 ਲੋਕਾਂ ਨੇ ਦੇਖਿਆ ਅਤੇ ਜੇਸਨ ਦੀ ਤਾਰੀਫ ਕੀਤੀ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਲਿਖਿਆ,''ਉਹਨਾਂ ਦੀ ਭਾਵਨਾ ਜ਼ਬਰਦਸਤ ਹੈ ਅਤੇ ਉਹਨਾਂ ਦਾ ਪਰਿਵਾਰ ਪਿਆਰ ਨਾਲ ਭਰਿਆ ਹੋਇਆ ਹੈ।''
ਕੋਰੋਨਾ ਵਾਇਰਸ : ਚੀਨ ਤੋਂ ਜਰਮਨੀ ਨਾਲੋਂ ਵੱਧ ਮੁਆਵਜ਼ਾ ਵਸੂਲਣ ਦੀ ਤਿਆਰੀ 'ਚ ਅਮਰੀਕਾ
NEXT STORY