ਬੀਜਿੰਗ (ਬਿਊਰੋ): ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਸਮੁੰਦਰੀ ਜਹਾਜ਼ (ਕੰਟੇਨਰ ਸ਼ਿਪ) 'HMM Algeciras' ਚੀਨ ਦੇ ਪੂਰਬੀ ਸੂਬੇ ਸ਼ਾਨਦੋਂਗ ਸਥਿਤ ਕਵਿੰਗਦਾਓ ਬੰਦਰਗਾਹ ਤੋਂ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਇਆ। ਇਸ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਵੱਡੇ ਕੰਟੇਨਰ ਸ਼ਿਪ ਹੋਣ ਦਾ ਮੈਡਲ ਜਿਸ ਜਹਾਜ਼ ਦੇ ਕੋਲ ਸੀ, ਉਸ ਦੀ ਤੁਲਨਾ ਵਿਚ ਇਹ ਜਹਾਜ਼ 200 ਵਧੇਰੇ ਕੰਟੇਨਰਾਂ ਨੂੰ ਆਪਣੇ ਨਾਲ ਲਿਜਾ ਸਕਦਾ ਹੈ। ਕਵਿੰਗਦਾਓ ਕਿਯਾਨਵਾਨ ਯੂਨਾਈਟਿਡ ਕੰਟੇਨਰ ਟਰਮੀਨਲ ਕੰਪਨੀ ਲਿਮੀਟਿਡ ਦੇ ਡਿਪਟੀ ਜਨਰਲ ਮੈਨੇਜਰ ਝਾਂਗ ਜੂਨ ਨੇ ਕਿਹਾ ਕਿ ਇਸ ਜਹਾਜ਼ ਦੀ ਲੰਬਾਈ 399.9 ਮੀਟਰ ਅਤੇ ਚੌੜਾਈ 61.03 ਮੀਟਰ ਹੈ। ਇਸ ਦੇ ਡੈੱਕ ਦਾ ਪੂਰਾ ਏਰੀਆ ਸਾਢੇ 3 ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ।
ਉਹਨਾਂ ਨੇ ਦੱਸਿਆ ਕਿ ਇਸ ਜਹਾਜ਼ ਜ਼ਰੀਏ ਇਕ ਵਾਰ ਵਿਚ 24,000 ਕੰਟਨੇਰ ਲਿਜਾਏ ਜਾ ਸਕਦੇ ਹਨ। ਜੇਕਰ ਇਹਨਾਂ ਨੂੰ ਇਕ ਲਾਈਨ ਵਿਚ ਲਗਾ ਕੇ ਰੱਖਿਆ ਜਾਵੇ ਤਾਂ ਇਸ ਦੀ ਕੁੱਲ ਲੰਬਾਈ 150 ਕਿਲੋਮੀਟਰ ਤੱਕ ਪਹੁੰਚ ਜਾਵੇਗੀ। ਇਸ ਜਹਾਜ਼ ਨੂੰ ਹਾਲ ਹੀ ਵਿਚ ਰੀਪਬਲਿਕ ਆਫ ਕੋਰੀਆ ਵਿਚ ਲਾਂਚ ਕੀਤਾ ਗਿਆ ਸੀ। 'HMM Algeciras' ਕਵਿੰਗਦਾਓ ਬੰਦਰਗਾਹ ਤੋਂ 4,560 ਟੀ.ਈ.ਯੂ. ਰਸਾਇਣ, ਮਸ਼ੀਨੀ ਅਤੇ ਇਲੈਕਟ੍ਰੀਕਲ ਸਾਮਾਨ ਲੈ ਕੇ ਰਵਾਨਾ ਹੋਇਆ। ਕੰਟੇਨਰ ਜਹਾਜ਼ ਦੇ ਪੋਰਟ ਰੋਟੇਸ਼ਨ ਵਿਚ ਨਿੰਗਬੋ, ਸ਼ੰਘਾਈ, ਯਾਂਟੀਯਨ, ਸਵੇਜ ਨਹਿਰ, ਰੌਟਰਡੈਮ, ਹੈਮਬਰਗ, ਐਂਟਵਰਪ ਅਤੇ ਲੰਡਨ ਵੀ ਸ਼ਾਮਲ ਹਨ।
ਬ੍ਰਿਟੇਨ 'ਚ ਕੋਰੋਨਾ ਦੇ ਨਾਲ ਹੀ ਬੱਚਿਆਂ ਵਿਚ ਵੱਧ ਰਹੀ ਇਹ ਬੀਮਾਰੀ
NEXT STORY