ਕੈਨਬਰਾ (ਯੂ. ਐੱਨ. ਆਈ.)- ਆਸਟ੍ਰੇਲੀਆਈ ਅਧਿਕਾਰੀਆਂ ਨੇ ਟੋਯਾਹ ਕੋਰਡਿੰਗਲੇ ਦਾ ਕਤਲ ਕਰਨ ਵਾਲੇ ਵਿਅਕਤੀ ਰਾਜਵਿੰਦਰ ਸਿੰਘ ਨੂੰ ਲੱਭਣ ਲਈ ਅੰਤਰਰਾਸ਼ਟਰੀ ਖੋਜ ਵਿਚ ਜਨਤਾ ਨੂੰ ਮਦਦ ਦੀ ਅਪੀਲ ਕੀਤੀ ਹੈ। ਇਹ ਵਿਅਕਤੀ ਇਨੀਸਫੈਲ ਵਿੱਚ ਰਹਿੰਦਾ ਸੀ ਪਰ ਮੂਲ ਰੂਪ ਵਿੱਚ ਭਾਰਤ ਦੇ ਪੰਜਾਬ ਰਾਜ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ। ਬੀਬੀਸੀ ਦੀ ਪੋਰਿਰਟ ਅਨੁਸਾਰ ਟੋਯਾਹ ਦੀ ਲਾਸ਼ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਰਾਜਵਿੰਦਰ ਆਪਣੀ ਨੌਕਰੀ, ਪਤਨੀ ਅਤੇ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਇਹ ਕਤਲ ਕੇਸ 4 ਸਾਲ ਪੁਰਾਣਾ ਹੈ।
ਇਹ ਵੀ ਪੜ੍ਹੋ: ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, ਲਪੇਟ 'ਚ ਆਈਆਂ ਕਈ ਕਾਰਾਂ, 12 ਲੋਕਾਂ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਆਸਟ੍ਰੇਲੀਆਈ ਅਤੇ ਭਾਰਤੀ ਅਧਿਕਾਰੀ ਹਵਾਲਗੀ ਦੇ ਆਦੇਸ਼ 'ਤੇ ਸਹਿਮਤ ਹੋ ਗਏ ਹਨ,ਪਰ ਅਜੇ ਤੱਕ 38 ਸਾਲਾ ਰਾਜਵਿੰਦਰ ਦਾ ਪਤਾ ਲਗਾਉਣ ਵਿਚ ਅਸਮਰੱਥ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੁਈਨਜ਼ਲੈਂਡ ਪੁਲਸ ਨੇ ਪਿਛਲੇ ਹਫ਼ਤੇ 1 ਮਿਲੀਅਨ ਆਸਟ੍ਰੇਲੀਆਈ ਡਾਲਰ (ਕਰੀਬ 5 ਕਰੋੜ 26 ਲੱਖ ਰੁਪਏ) ਦੇ ਰਿਕਾਰਡ ਇਨਾਮ ਦਾ ਐਲਾਨ ਕੀਤਾ ਸੀ। ਏਜੰਸੀ ਦੀ ਅਧਿਕਾਰੀ ਸੋਨੀਆ ਸਮਿਥ ਨੇ ਕਿਹਾ ਕਿ ਇਹ ਇੱਕ ਵਿਲੱਖਣ ਇਨਾਮ ਹੋਵੇਗਾ। ਆਸਟ੍ਰੇਲੀਅਨ 7 ਨਿਊਜ਼ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਸਮਿਥ ਨੇ ਦੱਸਿਆ ਕਿ ਸਿੰਘ ਦੀ ਆਖਰੀ ਲੋਕੇਸ਼ਨ ਭਾਰਤ ਵਿੱਚ ਦੇਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਰਨਜ਼ ਵਿੱਚ ਪੁਲਸ ਟੀਮ ਬਣਾਈ ਗਈ ਹੈ ਜੋ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਜਾਣਦੀ ਹੈ। ਸਿੰਘ ਦੇ ਵਟਸਐਪ ਰਾਹੀਂ ਭਾਰਤ ਤੋਂ ਸੂਚਨਾ ਦੇਣ ਵਾਲੀ ਕਿਸੇ ਵੀ ਭਾਸ਼ਾ ਨੂੰ ਇਹ ਅਧਿਕਾਰੀ ਸਮਝ ਸਕਦੇ ਹਨ।
ਇਹ ਵੀ ਪੜ੍ਹੋ: ਇਮਰਾਨ ਖ਼ਾਨ 'ਤੇ ਮੁੜ ਹੋ ਸਕਦੈ ਹਮਲਾ, ਵਧਾਈ ਗਈ ਸੁਰੱਖਿਆ, PM ਦੇ ਵਿਸ਼ੇਸ਼ ਸਹਾਇਕ ਨੇ ਕਹੀ ਵੱਡੀ ਗੱਲ
ਉਥੇ ਹੀ ਪੁਲਸ ਮੰਤਰੀ ਮਾਰਕ ਰਿਆਨ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਸੀਂ ਜਾਣਦੇ ਹਾਂ ਕਿ ਲੋਕ ਇਸ ਵਿਅਕਤੀ ਨੂੰ ਜਾਣਦੇ ਹਨ, ਉਹ ਜਾਣਦੇ ਹਨ ਕਿ ਇਹ ਵਿਅਕਤੀ ਕਿੱਥੇ ਹੈ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਸਹੀ ਕੰਮ ਕਰਨ ਲਈ ਕਹਿ ਰਹੇ ਹਾਂ। ਇਹ ਵਿਅਕਤੀ ਇੱਕ ਬਹੁਤ ਹੀ ਘਿਨਾਉਣੇ ਅਪਰਾਧ ਦਾ ਦੋਸ਼ੀ ਹੈ, ਇੱਕ ਅਜਿਹਾ ਅਪਰਾਧ ਜਿਸ ਨੇ ਇੱਕ ਪਰਿਵਾਰ ਨੂੰ ਤੋੜ ਦਿੱਤਾ ਹੈ।" ਦੱਸਣਯੋਗ ਹੈ ਕਿ 24 ਸਾਲਾ ਔਰਤ ਕੋਰਡਿੰਗਲੇ ਐਤਵਾਰ 21 ਅਕਤੂਬਰ 2018 ਨੂੰ ਆਪਣੇ ਕੁੱਤੇ ਨਾਲ ਸੈਰ ਕਰਲ ਲਈ ਬੀਚ ਉੱਤੇ ਗਈ ਸੀ। ਉਸ ਦੀ ਲਾਸ਼ ਅਗਲੀ ਸਵੇਰ ਉਸ ਦੇ ਪਿਤਾ ਨੂੰ ਕੇਰਨਜ਼ ਤੋਂ 40 ਕਿਲੋਮੀਟਰ ਉੱਤਰ ਵਿੱਚ ਬੀਚ 'ਤੇ ਰੇਤ ਦੇ ਟਿੱਬਿਆਂ ਵਿੱਚ ਅੱਧੀ ਦੱਬੀ ਹੋਈ ਮਿਲੀ ਸੀ। ਉਸ ਦਾ ਕੁੱਤਾ ਨੇੜੇ ਹੀ ਬੰਨ੍ਹਿਆ ਹੋਇਆ ਸੀ। ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਲਾ ਜਿਨਸੀ ਤੌਰ 'ਤੇ ਪ੍ਰੇਰਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ: ਮੈਕਸੀਕੋ ਦੇ ਬਾਰ ’ਚ ਦਾਖ਼ਲ ਹੋਏ 7 ਬੰਦੂਕਧਾਰੀ, 9 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, ਲਪੇਟ 'ਚ ਆਈਆਂ ਕਈ ਕਾਰਾਂ, 12 ਲੋਕਾਂ ਦੀ ਮੌਤ
NEXT STORY