ਕੈਨਬਰਾ-ਆਸਟ੍ਰੇਲੀਆ 'ਚ ਵੀਰਵਾਰ ਨੂੰ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਐਸਟ੍ਰਾਜੇਨੇਕਾ ਦੀ ਖੁਰਾਕ ਨਾ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਆਸਟ੍ਰੇਲੀਆ ਦੇ ਡਰੱਗ ਰੈਗੂਲੇਟਰਾਂ ਦੀ ਦਿਨ 'ਚ ਹੋਈਆਂ ਲੜੀ ਵਾਰ ਐਮਰਜੈਂਸੀ ਮੀਟਿੰਗਾਂ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਯੂਰਪੀਨ ਮੈਡੀਸਨ ਏਜੰਸੀ ਨੇ ਕਿਹਾ ਸੀ ਕਿ ਉਸ ਟੀਕੇ ਅਤੇ ਦੁਰਲੱਭ ਖੂਨ ਦੇ ਥੱਕੇ ਜੰਮਣ ਦਰਮਿਆਨ ਇਕ ਸੰਭਾਵਿਤ ਸੰਪਰਕ ਮਿਲਿਆ ਹੈ।
ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ
ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਕਿਹਾ ਕਿ ਉਨ੍ਹਾਂ ਨੂੰ ਸਲਾਹਕਾਰ ਸਮੂਹ ਵੱਲੋਂ ਇਸ ਸੰਬੰਧ 'ਚ ਵੱਖ-ਵੱਖ ਸਲਾਹ ਮਿਲੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਸਲਾਹ ਇਹ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਫਾਈਜ਼ਰ ਟੀਕੇ ਲਾਏ ਜਾਣੇ ਚਾਹੀਦੇ ਹਨ। ਟੀਕਾਕਰਨ ਨਾਲ ਸੰਬੰਧਿਤ ਐਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਨੇ ਸਲਾਹ ਦਿੱਤੀ ਹੈ ਕਿ ਐਸਟ੍ਰਾਜੇਨੇਕਾ ਟੀਕੇ ਦੀ ਪਹਿਲੀ ਖੁਰਾਕ ਲੈ ਚੁੱਕੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਮੈਡੀਕਲ ਸਲਾਹ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਸਿਰਫ ਪਹਿਲੀ ਖੁਰਾਕ ਲਏ ਜਾਣ ਤੋਂ ਬਾਅਦ ਹੀ ਸਾਹਮਣੇ ਆਏ ਹਨ। ਸਮੂਹ ਨੇ ਕਿਹਾ ਕਿ 50 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਐਸਟ੍ਰਾਜੇਨੇਕਾ ਦਾ ਪਹਿਲਾ ਟੀਕਾ ਉਸ ਵੇਲੇ ਹੀ ਲਾਇਆ ਜਾਵੇਗਾ ਜਦ ਇਹ ਸਪੱਸ਼ਟ ਹੋ ਜਾਵੇ ਕਿ ਇਸ ਨੂੰ ਲਾਉਣ ਨਾਲ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ-ਬ੍ਰਿਟੇਨ ’ਚ ਮਿਆਂਮਾਰ ਦੇ ਰਾਜਦੂਤ ਦਾ ਦਾਅਵਾ : ਸਹਿਕਰਮੀਆਂ ਨੇ ਦਫਤਰ ’ਚ ਨਹੀਂ ਹੋਣ ਦਿੱਤਾ ਦਾਖਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ
NEXT STORY