ਲੰਡਨ-ਬ੍ਰਿਟੇਨ ਦੇ ਮਿਆਂਮਾਰ ਦੇ ਰਾਜਦੂਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਹਿਕਰਮੀਆਂ ਨੇ ਉਨ੍ਹਾਂ ਨੂੰ ਲੰਡਨ ’ਚ ਸਥਿਤ ਦਫਤਰ ’ਚ ਦਾਖਲ ਨਹੀਂ ਹੋਣ ਦਿੱਤਾ। ਕਿਆ ਜਵਾਰ ਮਿਨ ਨੇ ਕਿਹਾ ਕਿ ਮਿਆਂਮਾਰ ਦੇ ਫੌਜੀ ਰਾਜ ਦੇ ਵਫ਼ਾਦਾਰ ਡਿਪਲੋਮੈਟ ਨੇ ਬੁੱਧਵਾਰ ਸ਼ਾਮ ਉਨ੍ਹਾਂ ਦੇ ਦੂਤਘਰ ’ਚ ਦਾਖਲ ਹੋਣ ਤੋਂ ਰੋਕ ਦਿੱਤਾ। ਰਾਜਦੂਤ ਨੇ ਪਿਛਲੇ ਮਹੀਨੇ ਮਿਆਂਮਾਰ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸੂ ਚੀ ਦੀ ਰਿਹਾਈ ਦੀ ਅਪੀਲ ਕੀਤੀ ਸੀ, ਜਿਨ੍ਹਾਂ ਨੇ ਇਕ ਫਰਵਰੀ ਨੂੰ ਫੌਜੀ ਤਖਤਾਪਲਟ ਤੋਂ ਬਾਅਦ ਹਿਰਾਸਤ ’ਚ ਲੈ ਲਿਆ ਗਿਆ ਸੀ। ਉਨ੍ਹਾਂ ਨੇ ਤਖਤਾਪਲਟ ਦੀ ਵੀ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ-ਮਿਆਂਮਾਰ 'ਚ ਹਥਿਆਰ ਤੇ ਬੰਬ ਲੈ ਕੇ ਸੁਰੱਖਿਆ ਬਲਾਂ ਨਾਲ ਭੀੜੇ ਪ੍ਰਦਰਸ਼ਨਕਾਰੀ, 11 ਲੋਕਾਂ ਨੇ ਗੁਆਈ ਜਾਨ
ਮਿਨ ਨੇ ‘ਡੈਲੀ ਟੈਲੀਗ੍ਰਾਫ’ ਨੂੰ ਕਿਹਾ ਕਿ ਉਨ੍ਹਾਂ ਨੇ ਮੈਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਧਾਨੀ ਤੋਂ ਹੁਕਮ ਮਿਲੇ ਹਨ, ਲਿਹਾਜ਼ਾ ਉਹ ਮੈਨੂੰ ਅੰਦਰ ਨਹੀਂ ਜਾਣ ਦੇ ਸਕਦੇ। ਉਨ੍ਹਾਂ ਨੇ ਇਸ ਕਦਮ ਨੂੰ ‘ਬਗਾਵਤ’ ਕਰਾਰ ਦਿੱਤਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੇ ਵੀਰਵਾਰ ਨੂੰ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸਨੂੰ ‘ਮਿਆਂਮਾਰ ਦੇ ਫੌਜੀ ਰਾਜ ਦੀ ਤੰਗ ਕਰਨ ਵਾਲੀ ਕਾਰਵਾਈ’ ਕਰਾਰ ਦਿੱਤਾ ਅਤੇ ਰਾਜਦੂਤ ਦੀ ‘ਹਿੰਮਤ’ ਦਾ ਪ੍ਰਸ਼ੰਸਾ ਕੀਤੀ। ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬ੍ਰਿਟੇਨ ਨੇ ਇਸ ਮਾਮਲੇ 'ਚ ਕੋਈ ਕਦਮ ਚੁੱਕਿਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ-'ਕੋਰੋਨਾ ਕਚਰਾ' ਦੁਨੀਆ ਲਈ ਬਣਿਆ ਨਵੀਂ ਮੁਸੀਬਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਹਥਿਆਰ ਤੇ ਬੰਬ ਲੈ ਕੇ ਸੁਰੱਖਿਆ ਬਲਾਂ ਨਾਲ ਭਿੜੇ ਪ੍ਰਦਰਸ਼ਨਕਾਰੀ, 11 ਲੋਕਾਂ ਨੇ ਗੁਆਈ ਜਾਨ
NEXT STORY