ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਵਿਕਟੋਰੀਆ ਵਿਚ ਅੱਜ 73 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਵਿਚ ਵਾਇਰਸ ਦੇ ਹੁਣ ਕੁੱਲ 2231 ਮਾਮਲੇ ਹੋ ਚੁੱਕੇ ਹਨ।ਨਵੇਂ ਮਾਮਲਿਆਂ ਵਿਚੋਂ ਤਿੰਨ ਹੋਟਲ ਕੁਆਰੰਟੀਨ ਦੇ ਸਨ, 9 ਜਾਣੇ-ਪਛਾਣੇ ਅਤੇ ਪ੍ਰਕੋਪ ਨਾਲ ਸਬੰਧਤ ਸਨ, 19 ਰੁਟੀਨ ਟੈਸਟ ਦੇ ਨਤੀਜੇ ਵਜੋਂ ਪਤਾ ਲਗਾਏ ਗਏ ਸਨ ਅਤੇ 42 ਜਾਂਚ ਅਧੀਨ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਵਿਰੁੱਧ ਆਸਟ੍ਰੇਲੀਆ ਦਾ ਕਦਮ, ਸਮੁੰਦਰ 'ਚ ਵਧਾਏਗਾ ਫੌਜ ਦੀ ਤਾਇਨਾਤੀ
ਪ੍ਰੀਮੀਅਰ ਡੈਨੀਅਲ ਐਂਡਰਿਊਂਜ਼ ਨੇ ਕਿਹਾ ਕਿ ਕੱਲ੍ਹ 20,682 ਟੈਸਟ ਕੀਤੇ ਗਏ ਸਨ।ਉਹਨਾਂ ਨੇ ਕਿਹਾ,“ਇਹ ਇਸ ਵਾਇਰਸ ਵਿਰੁੱਧ ਸਾਡੀ ਲੜਾਈ ਵਿਚ ਸ਼ਕਤੀਸ਼ਾਲੀ ਯੋਗਦਾਨ ਹੈ।ਇਹ ਖਤਮ ਨਹੀਂ ਹੋਇਆ ਹੈ. ਇਹ ਲੰਬੇ ਸਮੇਂ ਲਈ ਨਹੀਂ ਖਤਮ ਹੋਏਗਾ।'' ਉੱਧਰ ਨਿਊ ਸਾਊਥ ਵੇਲਜ਼ ਵਿਚ ਵੀ ਵਾਇਰਸ ਸਬੰਧੀ 14 ਨਵੇਂ ਮਾਮਲੇ ਸਾਹਮਣੇ ਆਏ ਹਨ।ਵਾਇਰਸ ਦੇ ਪ੍ਰਕੋਪ ਕਾਰਨ ਮੈਲਬੌਰਨ ਸ਼ਹਿਰ ਵਿਚ 4 ਹਫਤੇ ਦੀ ਤਾਲਾਬੰਦੀ ਵਧਾ ਦਿੱਤੀ ਗਈ ਹੈ।
ਚੀਨ ਵਿਰੁੱਧ ਆਸਟ੍ਰੇਲੀਆ ਦਾ ਕਦਮ, ਸਮੁੰਦਰ 'ਚ ਵਧਾਏਗਾ ਫੌਜ ਦੀ ਤਾਇਨਾਤੀ
NEXT STORY