ਕੈਨਬਰਾ (ਏਐਨਆਈ): ਰੂਸ-ਯੂਕ੍ਰੇਨ ਵਿਚਕਾਰ ਜਾਰੀ ਯੁੱਧ ਦਰਮਿਆਨ ਆਸਟ੍ਰੇਲੀਆ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੇ ਰੂਸੀ ਰਾਜ ਡੂਮਾ ਦੇ 75 ਸੰਸਦ ਮੈਂਬਰਾਂ ਦੇ ਨਾਲ-ਨਾਲ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕ (ਡੀਪੀਆਰ ਅਤੇ ਐਲਪੀਆਰ) ਦੇ ਕਈ ਪ੍ਰਮੁੱਖ ਮੰਤਰੀਆਂ ਨੂੰ ਪਾਬੰਦੀਆਂ ਦੀ ਸੂਚੀ ਵਿੱਚ ਰੱਖਿਆ ਹੈ। ਆਸਟ੍ਰੇਲੀਆਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਦੀ ਵੈੱਬਸਾਈਟ 'ਤੇ ਡਾਟਾ ਸੂਚੀ ਵਿਚ ਜਾਣਕਾਰੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਦਾ ਵੱਡਾ ਕਦਮ, ਯੂਕ੍ਰੇਨ ਲਈ ਨਵੇਂ ਸਹਾਇਤਾ ਪੈਕੇਜ ਦਾ ਕਰੇਗਾ ਐਲਾਨ
ਦਸਤਾਵੇਜ਼ ਦੇ ਅਨੁਸਾਰ ਸੂਚੀ ਵਿੱਚ 20 ਤੋਂ ਵੱਧ ਡੀਪੀਆਰ ਮੰਤਰੀ ਅਤੇ 15 ਐਲਪੀਆਰ ਮੰਤਰੀ ਸ਼ਾਮਲ ਹਨ। ਗੌਰਤਲਬ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ ਵਿੱਚ ਇੱਕ ਵਿਸ਼ੇਸ਼ ਫ਼ੌਜੀ ਮੁਹਿੰਮ ਸ਼ੁਰੂ ਕੀਤੀ, ਜੋ ਕਿ ਯੂਕ੍ਰੇਨ ਦੀਆਂ ਫ਼ੌਜਾਂ ਦੁਆਰਾ ਤੇਜ਼ ਹੋ ਰਹੇ ਹਮਲਿਆਂ ਤੋਂ ਸੁਰੱਖਿਆ ਲਈ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕਸ ਦੀਆਂ ਕਾਲਾਂ ਦੇ ਜਵਾਬ ਵਿੱਚ ਸੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਵਿਸ਼ੇਸ਼ ਆਪ੍ਰੇਸ਼ਨ, ਜੋ ਕਿ ਯੂਕ੍ਰੇਨ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਾ ਹੈ, ਦਾ ਉਦੇਸ਼ ਯੂਕ੍ਰੇਨ ਨੂੰ "ਗੈਰ ਮਿਲਟਰੀਕਰਨ ਕਰਨਾ ਹੈ। ਮਾਸਕੋ ਨੇ ਕਿਹਾ ਹੈ ਕਿ ਉਸ ਦੀ ਯੂਕ੍ਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ।ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਪਾਬੰਦੀਆਂ ਲਗਾਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY