ਕੈਨਬਰਾ (ਏਪੀ): ਆਸਟ੍ਰੇਲੀਆਈ ਸਰਕਾਰ ਦੇ ਮੰਤਰੀਆਂ ਨੇ ਆਖਿਰਕਾਰ ਫਰਾਂਸ ਦੇ ਆਸਟ੍ਰੇਲੀਆ ਵਿੱਚ ਆਪਣੇ ਰਾਜਦੂਤ ਨੂੰ ਵਾਪਸ ਭੇਜਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਰੱਦ ਹੋਏ ਪਣਡੁੱਬੀ ਇਕਰਾਰਨਾਮੇ ਤੋਂ ਹੋਏ ਨੁਕਸਾਨ ਨਾਲ ਨਜਿੱਠ ਸਕਦੇ ਹਨ। ਸੱਤਾਧਾਰੀ ਕੰਜ਼ਰਵੇਟਿਵ ਲਿਬਰਲ ਪਾਰਟੀ ਦੇ ਉਪ ਨੇਤਾ ਅਤੇ ਖਜ਼ਾਨਾ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਨਾਈਨ ਨੈੱਟਵਰਕ ਟੀਵੀ ਨੂੰ ਦੱਸਿਆ,“ਅਸੀਂ ਫਰਾਂਸ ਦੇ ਆਪਣੇ ਰਾਜਦੂਤ ਨੂੰ ਵਾਪਸ ਆਸਟ੍ਰੇਲੀਆ ਭੇਜਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਹਾਲ ਦੀ ਘਟਨਾਵਾਂ ਤੋਂ ਅੱਗੇ ਵੱਧ ਸਕਾਂਗੇ।”
ਗੌਰਤਲਬ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਇੰਡੋ-ਪੈਸੀਫਿਕ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਦੇ ਵਿਚਕਾਰ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ ਦੇ ਲਈ 15 ਸਤੰਬਰ ਨੂੰ ਇੱਕ ਨਵੇਂ ਤ੍ਰੈ-ਪੱਖੀ ਸੁਰੱਖਿਆ ਗੱਠਜੋੜ 'ਔਕਸ' (AUKUS) ਦੀ ਘੋਸ਼ਣਾ ਕੀਤੀ ਤਾਂ ਜੋ ਉਹ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰ ਸਕਣ ਅਤੇ ਪਰਮਾਣੂ ਊਰਜਾ ਨਾਲ ਸੰਚਾਲਿਤ ਪਣਡੁੱਬੀਆਂ ਹਾਸਲ ਕਰਨ ਵਿਚ ਆਸਟ੍ਰੇਲੀਆ ਦੀ ਮਦਦ ਕਰਨ ਸਮੇਤ ਰੱਖਿਆ ਸਮਰੱਥਾਵਾਂ ਨੂੰ ਬਿਹਤਰ ਢੰਗ ਨਾਲ ਸਾਂਝਾ ਕਰ ਸਕਣ। ਇਸ ਸਮਝੌਤੇ ਕਾਰਨ ਆਸਟ੍ਰੇਲੀਆ ਨੇ 12 ਰਵਾਇਤੀ 'ਡੀਜ਼ਲ-ਇਲੈਕਟ੍ਰਿਕ' ਪਣਡੁੱਬੀਆਂ ਬਣਾਉਣ ਲਈ ਫ੍ਰੈਂਚ ਰਾਜ ਦੀ ਮਲਕੀਅਤ ਵਾਲੀ ਜਲ ਸੈਨਾ ਸਮੂਹ ਨਾਲ 90 ਬਿਲੀਅਨ ਆਸਟ੍ਰੇਲੀਅਨ ਡਾਲਰ (66 ਅਰਬ ਡਾਲਰ) ਦਾ ਇਕਰਾਰਨਾਮਾ ਰੱਦ ਕਰ ਦਿੱਤਾ ਸੀ, ਜਿਸ ਦੇ ਬਾਅਦ ਫਰਾਂਸ ਨੇ ਪਿਛਲੇ ਮਹੀਨੇ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਪੂਰਾ ਕੀਤਾ 80 ਫੀਸਦੀ ਟੀਕਾਕਰਣ
ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰਿਅਨ ਨੇ ਇੱਕ ਸੰਸਦੀ ਕਮੇਟੀ ਨੂੰ ਦੱਸਿਆ,“ਮੈਂ ਹੁਣ ਆਪਣੇ ਰਾਜਦੂਤ ਨੂੰ ਦੋ ਟੀਚਿਆਂ ਨਾਲ ਕੈਨਬਰਾ ਵਾਪਸ ਆਉਣ ਲਈ ਕਿਹਾ ਹੈ ਜਿਹਨਾਂ ਵਿਚ ਭਵਿੱਖ ਵਿੱਚ ਆਸਟ੍ਰੇਲੀਆ ਨਾਲ ਸਾਡੇ ਸੰਬੰਧਾਂ ਦੀਆਂ ਸ਼ਰਤਾਂ ਨੂੰ ਮੁੜ ਪਰਿਭਾਸ਼ਤ ਕਰਨਾ ਅਤੇ ਭਵਿੱਖ ਵਿੱਚ ਪਣਡੁੱਬੀ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਆਸਟ੍ਰੇਲੀਆ ਦੇ ਫ਼ੈਸਲੇ ਨੂੰ ਲਾਗੂ ਕਰਕੇ ਆਪਣੇ ਹਿੱਤਾਂ ਦੀ ਰੱਖਿਆ ਕਰਨਾ ਹੈ।" ਇਹ ਅਜੇ ਸਪੱਸ਼ਟ ਨਹੀਂ ਹੈ ਕਿ 2016 ਵਿੱਚ ਹਸਤਾਖ਼ਰ ਕੀਤੇ ਗਏ ਇਕਰਾਰਨਾਮੇ ਦੀ ਸਮਾਪਤੀ ਦਾ ਆਸਟ੍ਰੇਲੀਆ ਨੂੰ ਕਿੰਨਾ ਖਰਚਾ ਆਵੇਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਹਾਲਾਂਕਿ ਕਿਹਾ ਕਿ ਆਸਟ੍ਰੇਲੀਆ ਇਸ ਪ੍ਰਾਜੈਕਟ 'ਤੇ 2.4 ਅਰਬ ਆਸਟ੍ਰੇਲੀਅਨ ਡਾਲਰ ਖਰਚ ਚੁੱਕਾ ਹੈ। ਫ੍ਰਾਈਡੇਨਬਰਗ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਫਰਾਂਸ ਇਸ ਖੇਤਰ ਵਿੱਚ ਬਹੁਤ ਸਾਰੇ ਸਾਂਝੇ ਹਿੱਤਾਂ ਨੂੰ ਸਾਂਝਾ ਕਰਦੇ ਹਨ, "ਖਾਸ ਕਰਕੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਵਿੱਚ"। ਉਹਨਾਂ ਨੇ ਕਿਹਾ,''ਇਸ ਲਈ ਆਸ ਕਰਦੇ ਹਾਂ ਕਿ ਅਸੀਂ ਆਪਣੇ ਰਿਸ਼ਤੇ ਮੁੜ ਪਟੜੀ 'ਤੇ ਲਿਆਵਾਂਗੇ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਦੀ ਮਦਦ ਲਈ ਉਤਾਵਲੇ ਇਮਰਾਨ ਖਾਨ ਨੇ ਹੁਣ ਬਿਲ ਗੇਟਸ ਦਾ ਖੜਕਾਇਆ ਦਰਵਾਜ਼ਾ
NEXT STORY